← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਰਾਜਾਸਾਂਸੀ, 4 ਅਗਸਤ 2020 - ਸਥਾਨਕ ਕਸਬਾ ਰਾਜਾਸਾਂਸੀ ਵਿਖੇ ਗੁਰਦੁਆਰਾ ਸ਼ਹੀਦ ਸੰਤ ਬਾਬਾ ਬੀਰ ਸਿੰਘ ਵਿਖੇ ਰਾਜਾਸਾਂਸੀ ਦੀ ਸਮੁੱਚੀ ਸੰਗਤ ਦੇ ਸਾਂਝੇ ਸਹਿਯੋਗ ਨਾਲ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਸੀਮਤ ਦਾਇਰੇ 'ਚ ਰਹਿ ਕੇ ਮਨਾਇਆ ਗਿਆ । ਰੱਖੇ ਗਏ ਪੰਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ 'ਚ ਰਾਗੀ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ, ਕਥਾ ਵਾਚਕ ਭਾਈ ਸ਼ਰਨਜੀਤ ਸਿੰਘ ਮੁੱਖ ਗ੍ਰੰਥੀ ਗੁ: ਸੰਤਸਰ ਹਵਾਈ ਅੱਡਾ ਤੇ ਭਾਈ ਗੁਰਮੀਤ ਸਿੰਘ ਰਾਜਾਸਾਂਸੀ ਵਲੋਂ ਕੀਰਤਨ, ਕਥਾ ਤੇ ਗੁਰਮਤਿ ਵਿਚਾਰਾਂ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁ: ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸ਼ਰਧਾਲੂ ਬੀਬੀ ਸਿਮਰਨ ਕੌਰ ਪਤਨੀ ਸੁਖਮਨਪ੍ਰੀਤ ਸਿੰਘ ਵਲੋਂ ਇਸ ਜਨਮ ਦਿਹਾੜੇ ਮੌਕੇ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸ਼ਰਧਾ ਸਹਿਤ ਹੱਥ ਨਾਲ ਪੇਂਟਿੰਗ ਕੀਤੀ ਤਸਵੀਰ ਗੁ: ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗਰੁਮੀਤ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਰਾਜਾਸਾਂਸੀ ਦੀਆਂ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ ।
Total Responses : 936