ਜੀ ਐਸ ਪੰਨੂ
ਪਟਿਆਲਾ, 4 ਅਗਸਤ 2020 - ਜ਼ਿਲ੍ਹੇ ਵਿਚ 360 ਦੇ ਕਰੀਬ ਰਿਪੋਰਟਾਂ ਵਿੱਚੋਂ 34 ਕੋਵਿਡ ਪਾਜ਼ੀਟਿਵ ਪਾਏ ਜਿਹਨਾਂ ਵਿਚੋਂ ਇੱਕ ਪਾਜ਼ੀਟਿਵ ਕੇੇਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਅਤੇ ਇੱਕ ਦੀ ਸੂਚਨਾ ਫੋਰਟਿਸ ਹਸਪਤਾਲ ਮੁਹਾਲੀ ਤੋਂ ਪ੍ਰਾਪਤ ਹੋਈ ਹੈ। ਇਸ ਤਰਾਂ ਹੁਣ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 2001 ਹੋ ਗਈ ਤੇ 90 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਕਿ ਵੀ ਗਏ ਹਨ। ਕੇਸਾਂ ਵਿੱਚੋਂ 38 ਪਾਜ਼ੀਟਿਵ ਕੇੇੇੇਸਾਂ ਦੀ ਮੌਤ ਹੋ ਚੁੱਕੀ ਹੈ, 1284 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 679 ਹੈ।
ਪਾਜ਼ੀਟਿਵ ਆਏ 34 ਕੇਸਾਂ ਵਿਚੋਂ 15 ਪਟਿਆਲਾ ਸ਼ਹਿਰ, 10 ਨਾਭਾ, 3 ਰਾਜਪੁਰਾ, 1 ਸਮਾਣਾ ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ।
ਪਟਿਆਲਾ ਦੇ ਚਾਹਲ ਰੋਡ, ਬੈਂਕ ਕਲੋਨੀ, ਮੁੱਹਲਾ ਡੋਗਰਾ, ਜੁਝਾਰ ਨਗਰ, ਗੁਰੂ ਨਾਨਕ ਨਗਰ, ਖੋੜਾਂ ਜੱਟਾ, ਤੇਜ ਕਲੋਨੀ, ਬਾਜੀਗਰ ਬਸਤੀ, ਨਾਨਕ ਨਗਰ, ਪਟਿਆਲਾ, ਮਾਨਸ਼ਾਹੀਆ ਕਲੋਨੀ, ਗਾਂਧੀ ਨਗਰ, ਮੁੱਹਲਾ ਸੁਈਗਰਾਂ, ਮਜੀਠੀਆਂ ਐਨਕਲੇਵ ਤੋਂ ਇੱਕ ਇੱਕ, ਨਾਭਾ ਦੇ ਪ੍ਰੇਮ ਨਗਰ ਤੋਂ ਦੋ, ਸ਼ਿਵਾ ਐਨਕਲੇਵ, ਵਿਕਰਮ ਸਿੰਘ ਸਟਰੀਟ, ਨਿਉ ਪੰਜਾਬੀ ਬਾਗ, ਹੀਰਾ ਮਹੱਲ, ਕਰਤਾਰ ਕਲੋਨੀ, ਅਲੋਹਰਾ ਗੇਟ, ਬੈਂਕ ਸਟਰੀਟ, ਕਮਲਾ ਕਲੋਨੀ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ, ਸ਼ਿਵ ਕਲੋਨੀ, ਸਰਾਭਾ ਨਗਰ ਤੋਂ ਇੱਕ-ਇੱਕ, ਸਮਾਣਾ ਤੋਂ ਇੱਕ ਅਤੇ 05 ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿਚ ਇੱਕ ਗਰਭਵੱਤੀ ਅੋਰਤ, ਦੋ ਹੈਲਥ ਕੇਅਰ ਵਰਕਰ ਅਤੇ ਦੋ ਦਫਤਰ ਸਿਵਲ ਸਰਜਨ ਦੀ ਆਈ.ਡੀ.ਐਸ.ਪੀ. ਬ੍ਰਾਂਚ ਦੇ ਕਰਮਚਾਰੀ ਵੀ ਸ਼ਾਮਲ ਹਨ।ਅਰਬਨ ਅਸਟੇਟ ਸਥਿਤ ਐਸ.ਬੀ.ਆਈ. ਦੀ ਲੋਨ ਬ੍ਰਾਂਚ ਜਿਥੇ ਕਿ ਪਹਿਲਾ ਹੀ ਪਾਜ਼ਿਟਿਵ ਕੇਸ ਆਉਣ ਤੇਂ ਬ੍ਰਾਂਚ ਨੂੰ ਬੰਦ ਕੀਤਾ ਹੋਇਆ ਸੀ, ਵਿਚ ਹੁਣ ਤੱਕ ਕੀਤੀ ਕੰਟੈਕਟ ਟਰੇਸਿੰਗ ਦੋਰਾਣ ਲਏ ਸੈਂਪਲਾ ਵਿਚੋ 12 ਪਾਜ਼ੀਟਿਵ ਪਾਏ ਗਏ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਟਿਆਲਾ ਕੋਵਿਡ ਪਾਜ਼ੀਟਿਵ ਪੰਜ ਮਰੀਜਾਂ ਦੀ ਮੌਤ ਹੋ ਗਈ ਹੈ ਜੋ ਕਿ ਇੱਕ ਬਹੁਤ ਹੀ ਦੁੱਖਦ ਘਟਨਾ ਹੈ। ਉਹਨਾਂ ਕਿਹਾ ਕਿ ਪਹਿਲਾ ਪਟਿਆਲਾ ਦੇ ਕ੍ਰਿਸ਼ਨਾ ਕਲੋਨੀ ਦਾ ਰਹਿਣ ਵਾਲਾ 33 ਸਾਲਾ ਵਿਅਕਤੀ ਸਾਹ ਦੀ ਤਕਲੀਫ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ,ਦੁਸਰਾ ਪਿੰਡ ਡਕਾਲਾ ਦੀ ਰਹਿਣ ਵਾਲੀ 27 ਸਾਲਾ ਅੋਰਤ ਜੋ ਕਿ ਪਿਛਲੇ ਦੱਸ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ ਅਤੇ ਟੀ.ਬੀ ਹਸਪਤਾਲ ਵਿਚੋ ਦਵਾਈ ਲੈਣ ਤੋਂ ਬਾਅਦ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਤੀਸਰਾ ਪਟਿਆਲਾ ਦੇ ਚਹਿਲ ਰੋਡ ਦਾ ਰਹਿਣ ਵਾਲਾ 65 ਸਾਲ ਬਜੁਰਗ ਜੋ ਕਿ ਹਾਈਪਰਟੈਂਸਨ ਅਤੇ ਦਿੱਲ ਦੀਆਂ ਬਿਮਾਰੀਆਂ ਦਾ ਮਰੀਜ ਸੀ, ਚੌਥਾ ਮੇਹਤਾ ਕਲੋਨੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਪੰਜਵਾਂ ਪਿੰਡ ਚੌਂਹਠ ਤਹਿਸੀਲ ਸਮਾਣਾ ਦਾ ਰਹਿਣ ਵਾਲਾ 57 ਸਾਲਾ ਵਿਅਕਤੀ ਜੋ ਕਿ ਸ਼ੂਗਰ ਅਤੇ ਕਿਡਨੀ ਦੀ ਬਿਮਾਰੀ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਇਹਨਾਂ ਸਾਰੇ ਹੀ ਮਰੀਜਾਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ ਜਿਸ ਨਾਲ ਹੁਣ ਜਿਲ੍ਹੇ ਵਿਚ ਕੋਵਿਡ ਪੀੜਤ ਮਰੀਜਾ ਦੀਆਂ ਮੌਤਾਂ ਦੀ ਗਿਣਤੀ 38 ਹੋ ਗਈ ਹੈ।
ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 505 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 46260 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 2001 ਕੋਵਿਡ ਪਾਜ਼ੀਟਿਵ, 42500 ਨੈਗਟਿਵ ਅਤੇ ਲਗਭਗ 1634 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।