- ਮੰਗਾਂ ਮਨੰਣ ਤੱਕ ਸੰਘਰਸ਼ ਜਾਰੀ ਰਹੇਗਾ - ਖਹਿਰਾ, ਕੌਲ ਅਤੇ ਸਿੱਧੂ
ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਜਲ ਸਰੋਤ ਕਰਮਚਾਰੀਆਂ ਨੇ ਅਰਥੀ ਫੂਕੀ
ਚੰਡੀਗੜ੍ਹ, 04 ਅਗਸਤ 2020 - ਪੰਜਾਬ ਸਰਕਾਰ ਦੀ ਮਾਰੂ ਨੀਤੀਆਂ ਦੇ ਖ਼ਿਲਾਫ਼ ਚੰਡੀਗੜ੍ਹ ਸਮੇਤ, ਪੰਜਾਬ ਭਰ ਵਿੱਚ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ, ਦੀ ਥਾਂ ਥਾਂ ਅਰਥੀਆਂ ਫ਼ੂਕ ਕੇ, ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੇ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਦਾ ਇਜ਼ਹਾਰ ਵੀ ਕੀਤਾ।
ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਪੈਨਸ਼ਨ ਫ਼ਰੰਟ ਵੱਲੋਂਂ ਸੂਬਾ ਕਮੇਟੀ ਦੇ ਲਏ ਗਏ ਫ਼ੈਸਲਿਆਂ ਅਨੁਸਾਰ ਚੰਡੀਗੜ੍ਹ ਤੋਂ ਆਗਾਜ਼ ਕਰਦਿਆਂਂ ਜਲ ਸਰੋਤ ਵਿਭਾਗ ਪੰਜਾਬ ਮੁੱਖ ਦਫ਼ਤਰ ਦੀ ਪਿਸਕਾ ਜਥੇਬੰਦੀ ਵੱਲੋ ਸਰਕਾਰ ਦੀ ਅਰਥੀ ਫ਼ੂਕ ਕੇ ਅਵਾਜ਼ ਬੁਲੰਦ ਕੀਤੀ।
ਪਿਸਕਾ ਦੇ ਪ੍ਰਧਾਨ ਅਤੇ ਸਾਂਝੇ ਮੁਲਾਜ਼ਮ ਮੰਚ ਦੇ ਚੰਡੀਗੜ੍ਹ ਦੇ ਕਨਵੀਨਰ ਜਗਦੇਵ ਕੌਲ, ਜਨਰਲ ਸਕੱਤਰ, ਗੋਪਾਲ ਜ਼ਖ਼ਮੀ, ਮੀਤ ਪ੍ਰਧਾਨ ਪਵਨ ਕੁਮਾਰ, ਜਸਵਿੰਦਰ ਸਿੰਘ ਕਾਨੀਨੌਰ ਮੰਚ ਦੇ ਫਾਊਂਡਰ ਮੈਂਬਰ ਸ੍ਰੀ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਤੇ ਦੋਸ਼ ਲਾਇਆ ਕਿ ਪਹਿਲੀਆਂ ਖੜੀਆਂ ਅਨੇਕਾਂ ਮੰਗਾਂ ਹੱਲ ਕਰਨ ਦੀ ਬਜਾਏ ਨਿੱਤ ਨਵਾਂ ਮੁਲਾਜ਼ਮ ਵਿਰੋਧੀ ਫ਼ੈਸਲਾ ਕਰਕੇ ਜਿੱਥੇ ਵਿੱਤ ਮੰਤਰੀ ਪੰਜਾਬ ਨੂੰ ' ਕਾਂਗਰਸ ਮੁਕਤ' ਸੂਬਾ ਬਣਾ ਰਿਹਾ ਹੈ ਉੱਥੇ ਮੁਲਾਜ਼ਮ ਮਸਲੇ ਹੋਰ ਪੇਚੀਦਾ ਕਰਕੇ ਨਿੱਤ ਮੁਲਾਜ਼ਮ ਵਿਰੋਧੀ ਫ਼ੈਸਲਾ ਕਰਕੇ ਜ਼ਖ਼ਮਾਂ ਤੇ ਲੂਣ ਪਾ ਰਿਹਾ ਹੈ।
ਇਸ ਰੋਸ ਮੁਜ਼ਾਹਰੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਂਝੇ ਮੰਚ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਖਹਿਰਾ, ਮਨਦੀਪ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ਵਿੱਚ ਸੰਖੇਪ ਸਹਿਤ ਦੱਸਿਆ ' ਕਿ ਛੇਵਾਂ ਤਨਖ਼ਾਹ ਕਮਿਸ਼ਨ, ਮਹਿੰਗਾਈ ਭੱਤੇ ਦੀ ਚਾਰ ਕਿਸ਼ਤਾਂ, ਪੁਰਾਣੀ ਪੈਨਸ਼ਨ ਬਹਾਲੀ, ਡੀ.ਏ ਦੇ 143 ਮਹੀਨੇ ਦੇ ਬਕਾਏ, ਕੱਚੇ ਕਰਮਚਾਰੀ ਪੱਕੇ ਕਰਨੇ, ਪਰਖ ਕਾਲ ਸਮਾਂ ਖ਼ਤਮ ਕਰਨਾ,ਟਾਈਪ ਟੈੱਸਟ ਬੰਦ ਕਰਨਾ, ਰੀ-ਸਟਰਕਚਰਿੰਗ ਨੂੰ ਤਰਕ ਸੰਗਤ ਬਣਾਉਣਾ ਆਦਿ ਦੀ ਬਜਾਏ ਜੁਲਾਈ 2020 ਦੌਰਾਨ ਹੀ ਮੁਲਾਜ਼ਮ ਅਤੇ ਪੰਜਾਬ ਵਿਰੋਧੀ ਪੱਤਰ, ਰੀ-ਸਟਕਚਰ, ਕੇਂਦਰ ਦੇ ਸਕੇਲ ਦੇਣੇ ਅਤੇ ਮੋਬਾਈਲ ਭੱਤੇ ਦੀ ਕਟੌਤੀ ਕਰਕੇ ਅੰਦਰੂਨੀ ਜ਼ਬਾਨੀ ਹੁਕਮਾਂ ਰਾਹੀਂ ਕਰਮਚਾਰੀਆਂ ਦੀ ਤਨਖ਼ਾਹ ਆਦਿ ਅਦਾਇਗੀਆਂ (ਜੀ.ਪੀ.ਐਫ) ਨੂੰ ਆਏ ਦਿਨ ਬੰਦ ਕਰਨਾ ਆਦਿ ਬਰਦਾਸ਼ਤ ਨਹੀਂ ਹੋਣਗੇ। ਮੁਲਾਜ਼ਮ ਵਰਗ ਕਰੋ ਜਾਂ ਮਰੋ ਨੀਤੀ ਤਹਿਤ ਕਲਮ ਛੋੜ ਹੜਤਾਲ, ਕਾਲੇ ਚੋਲ਼ੇ, 15 ਅਗਸਤ ਨੂੰ ਗ਼ੁਲਾਮੀ ਦਿਵਸ ਮਨਾਂ ਕੇ 18 ਅਗਸਤ ਨੂੰ ਮੁਕੰਮਲ ਹੜਤਾਲ ਕਰਕੇ ਸਰਕਾਰ ਨੂੰ ਮੁਲਾਜ਼ਮ ਮਸਲੇ ਚੋਣਾ ਵਿੱਚ ਕੀਤੇ ਵਾਅਦੇ ਪੂਰੇ ਕਰਨ ਤੇ ਜ਼ੋਰ ਦਿੱਤਾ ਜਾਵੇਗਾ।