ਇੰਦਰਜੀਤ ਸਿੰਘ
- ਪੁਲਿਸ ਨੇ 174 ਦੇ ਤਹਿਤ ਕੀਤੀ ਕਾਰਵਾਈ
ਫਾਜ਼ਿਲਕਾ, 6 ਅਗਸਤ 2020 - ਅਬੋਹਰ-ਹਨੁਮਾਨਗਢ਼ ਰੋਡ ਤੇ ਢਾਣੀ ਵਿਸ਼ੇਸ਼ਣ ਨਾਥ ਦੇ ਕੋਲ ਬੀਤੇ ਦਿਨੀਂ ਇੱਕ ਅਣਪਛਾਤੇ ਨੌਜਵਾਨ ਦੀ ਨਹਿਰ ਵਿੱਚ ਤੈਰਦੀ ਹੋਈ ਲਾਸ਼ ਮਿਲੀ ਸੀ। ਜਿਸਨੂੰ ਅਬੋਹਰ ਸਿਟੀ-2 ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅਬੋਹਰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹਿਚਾਣ ਲਈ ਰਖਵਾਇਆ ਸੀ ਜਿਸਦੀ ਪਹਿਚਾਣ ਕਾਲਾ ਸਿੰਘ ਪੁੱਤਰ ਜਸਵੰਤ ਸਿੰਘ ਦੇ ਤੌਰ ਉੱਤੇ ਹੋਈ ਹੈ ਜੋ ਪਿੰਡ ਪੱਕਾ ਟਿੱਬੀ ਦਾ ਰਹਿਣ ਵਾਲਾ ਹੈ।
ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਕਾਲਾ ਸਿੰਘ ਦੇ ਮਾਮੇ ਅਤੇ ਚਾਚੇ ਦੇ ਪੁੱਤਾਂ ਨੇ ਦੱਸਿਆ ਕਿ ਕਾਲਾ ਸਿੰਘ ਸ਼ਨੀਵਾਰ ਨੂੰ ਘਰ ਤੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਸੀ। ਜਿਸਦੀ ਅਸੀਂ ਤਲਾਸ਼ ਕੀਤੀ ਤਾਂ ਕਿਸੇ ਨੇ ਦੱਸਿਆ ਕਿ ਉਹ ਨਹਿਰ ਵੱਲ ਗਿਆ ਹੈ ਜਿਸ ਉੱਤੇ ਅਸੀਂ ਨਹਿਰਾਂ ਵਿੱਚ ਉਸਦੀ ਤਲਾਸ਼ ਕੀਤੀ ਤਾਂ ਸਾਨੂੰ ਹਸਪਤਾਲ ਦੀ ਮੋਰਚਰੀ ਵਿੱਚ ਇੱਕ ਲਾਵਾਰਸ ਲਾਸ਼ ਦਾ ਪਤਾ ਲਗਾ ਜਿਸਦੀ ਅਸੀਂ ਸ਼ਨਾਖਤ ਕੀਤੀ ਤਾਂ ਇਹ ਕਾਲਾ ਸਿੰਘ ਦੇ ਰੂਪ ਵਿੱਚ ਹੋਈ ਹੈ ਕਾਲਾ ਸਿੰਘ ਜਿਸਦੀ ਉਮਰ 25 ਸਾਲ ਹੈ ਅਤੇ ਇਹ ਸ਼ਰਾਬ ਪੀਣ ਦਾ ਆਦੀ ਸੀ ਇਸਦਾ ਕਿਸੇ ਦੇ ਨਾਲ ਕੋਈ ਲੜਾਈ ਜਾਂ ਕੋਈ ਲੈਨ - ਦੇਨ ਨਹੀਂ ਹੈ ਇਸ ਲਈ ਅਸੀ ਕੋਈ ਕਾਰਵਾਹੀ ਨਹੀਂ ਕਰਨਾ ਚਾਹੁੰਦੇ।
ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਨਾ ਸਿਟੀ-2 ਪੁਲਿਸ ਦੇ ਏ ਐਸ ਆਈ ਦੇਸ਼ਰਾਜ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਢਾਣੀ ਵਿਸ਼ੇਸ਼ਰ ਨਾਥ ਦੇ ਕੋਲ ਵਗਦੀ ਨਹਿਰ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ ਜਿਸਨੂੰ ਅਸੀਂ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹਿਚਾਣ ਲਈ ਰਖਵਾਇਆ ਸੀ ਜਿਸਦੇ ਪਰਿਵਾਰ ਨੇ ਅੱਜ ਆ ਕੇ ਉਸਦੀ ਪਹਿਚਾਣ ਕਾਲਾ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪੱਕਾ ਟਿੱਬੀ ਦੇ ਰੂਪ ਵਿੱਚ ਕੀਤੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 174 ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।