ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2020 - ਅੱਜ ਦੀ ਪੰਜਾਬ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸਰਕਲ ਬਠਿੰਡਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਬਲਜਿੰੰਦਰ ਸ਼ਰਮਾ ਕੋਟਸ਼ਮੀਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂਕਿ ਰਣਜੀਤ ਸਿੰਘ ਜੰਗੀਰਾਣਾ ਨੂੰ ਮੀਤ ਪ੍ਰਧਾਨ,ਅਮਨਦੀਪ ਸਿੰਘ ਬੀੜ ਬਹਿਮਣ ਨੂੰ ਜਰਨਲ ਸਕੱਤਰ, ਗੁਰਜੰਟ ਸਿੰਘ ਨਾਥਪੁਰਾ ਨੂੰ ਪ੍ਰੈਸ ਸਕੱਤਰ ਅਤੇ ਰਘਬੀਰ ਸਿੰਘ ਜੈਸਿੰਘ ਵਾਲਾ ਨੂੰ ਖਜਾਨਚੀ ਬਣਾਇਆ ਗਿਆ ਹੈ। ਇਸ ਤੋਂ ਬਿਨਾਂ ਸੁਖਦੇਵ ਸਿੰਘ ਲਹਿਰਾ ਬੇਗਾ,ਜਸਵੀਰ ਸਿੰਘ ਚੱਕ ਅਤਰ ਸਿੰਘ ਵਾਲਾ, ਗੁਰਜੰਟ ਸਿੰਘ ਭੋਖੜਾ ਅਤੇ ਸੁਖਮੰਦਰ ਸਿੰਘ ਸਿਵੀਆਂ ਕਾਰਜਕਾਰਨੀ ਕਮੇਟੀ ਦੇ ਮੈਂਬਰ ਨਾਮਜਦ ਕੀਤੇ ਗਏ ਹਨ। ਸਰਕਲ ਕਮੇਟੀ ਨੇ ਸਹਿਕਾਰੀ ਮੁਲਾਜਮਾਂ ਦੀਆਂ ਮੰਗਾਂ ਅਤੇ ਮਸਲਿਆਂ ਤੇ ਪਹਿਰਾ ਦੇਣ ਦਾ ਅਹਿਦ ਲਿਆ ਹੈ। ਇਸ ਮੌਕੇ ਡਵੀਜਨ ਫਿਰੋਜਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ, ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬੱਲੋ , ਕਰਮਜੀਤ ਸਿੰਘ ਗੰਗਾ ਮੀਤ ਪ੍ਰਧਾਨ, ਬਲਦੇਵ ਸਿੰਘ ਮੀਤ ਪ੍ਰਧਾਨ, ਜਰਨੈਲ ਸਿੰਘ ਕੋਰਿਆਣਾ ਜਰਨਲ ਸਕੱਤਰ, ਗੁਰਮੇਲ ਸਿੰਘ ਜੱਸੀ ਖਜਾਨਚੀ ,ਸਾਬਕਾ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ,ਅਮਰਜੀਤ ਸਿੰਘ,ਹਰਪ੍ਰੀਤ ਸਿੰਘ ਮਹਿਤਾ, ਜਗਜੀਤ ਸਿੰਘ ਦਿਓਣ, ਪਰਮਜੀਤ ਸਿੰਘ ਸ਼ੇਰਗੜ,ਜਗਜੀਤ ਸਿੰਘ ਬੁਲਾਢੇਵਾਲਾ, ਸੁਖਮੰਦਰ ਸਿੰਘ ਜੋਗਾ ਨੰਦ, ਸੁਖਦੇਵ ਸਿੰਘ ,ਗੁਰਮੀਤ ਸਿੰਘ, ਸਵਰਨ ਸਿੰਘ ਅਤੇ ਬਲਕਰਨਦਾਸ ਆਦਿ ਆਗੂ ਹਾਜਰ ਸਨ।