← ਪਿਛੇ ਪਰਤੋ
ਕੋਜ਼ੀਕੋਡ (ਕੇਰਲਾ), 8 ਅਗਸਤ, 2020 : ਕੋਜ਼ੀਕੋਡ ਹਵਾਈ ਅੱਡੇ 'ਤੇ ਹਵਾਈ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਜਦੋਂ ਕਿ 127 ਲੋਕ ਹਸਪਤਾਲਾਂ ਵਿੱਚ ਹਨ। ਜਿਸ ਦੀ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਦਿੱਤੀ ਗਈ ਹੈ। ਮ੍ਰਿਤਕਾਂ ਵਿਚ 2 ਪਾਇਲਟ ਵੀ ਸ਼ਾਮਲ ਹਨ ਜਦਕਿ 4 ਮੈਂਬਰ ਕੇਬਨਿ ਕ੍ਰਿਊ ਸੁਰੱਖਿਅਤ ਹਨ। ਯਾਦ ਰਹੇ ਕਿ 190 ਜਣਿਆਂ ਨੂੰ ਲੈ ਕੇ ਇਹ ਫਲਾਈਟ ਕੱਲ੍ਹ ਸ਼ਾਮ ਕਰੀਬ 7.40 ਵਜੇ ਇਥੇ ਲੈਂਡ ਹੋਣ ਸਮੇਂ ਕ੍ਰੈਸ਼ ਹੋ ਗਈ ਸੀ।
Total Responses : 936