ਅਸ਼ੋਕ ਵਰਮਾ
ਬਠਿੰਡਾ, 9 ਅਗਸਤ 2020 - ਕਿਰਤੀ ਕਿਸਾਨ ਯੂਨੀਅਨ ਨੇ ਖੇਤੀ ਵਿਰੋਧੀ ਆਰਡੀਨੈਸਾਂ ਖਿਲਾਫ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਲਈ ਪਿੰਡਾਂ 'ਚ ਕਿਸਾਨਾਂ ਨੂੰ ਚੇਤਨ ਕਰਨ ਤੇ ਸੰਘਰਸ ਲਈ ਤਿਆਰ ਕਰਨ ਲਈ ਜਥੇਬੰਦੀ ਨੇ ਅੱਜ ਚੰਨੀਆਂ ਤੇ ਬੀਹਲੇਵਾਲਾ ਵਿੱਚ ਇਕਾਈਆਂ ਦਾ ਗਠਨ ਕੀਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਬਲਾਕ ਪ੍ਰਧਾਨ ਗੁਰਜੋਤ ਡੋਡ ਨੇ ਕਿਹਾ ਖੇਤੀ ਆਰਡੀਨੈਸ ਕਿਸਾਨੀ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ ਅਤੇ ਹੁਣ ਕਿਸਾਨੀ ਜਾਂ ਆਰਡੀਨੈਂਸਾਂ ਚੋ ਇੱਕ ਬਚੂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨੀ ਨੇ ਬਚਣਾ ਤੇ ਆਰਡੀਨੈਸ ਖਤਮ ਕਰਵਾਉਣੇ ਪੈਣੇ ਹਨ ਜਿਸ ਲਈ ਲੰਬੇ ਤੇ ਤਿੱਖੇ ਸੰਘਰਸ ਦੀ ਜਰੂਰਤ ਹੈ ਜੋ ਵਿਸ਼ਾਲ ਲਾਮਬੰਦੀ ਬਿਨਾਂ ਸੰਭਵ ਨਹੀ ਹੈ।
ਇਸ ਮੌਕੇ ਬੀਹਲੇਵਾਲਾ ਚ 7 ਮੈਬਰੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ।ਗੁਰਲਾਲ ਕਿੰਗਰਾ ਪ੍ਰਧਾਨ, ਪਰਮਪਾਲ ਸਿੰਘ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਕਾਲਾ ਸਕੱਤਰ, ਗੁਰਸੇਵਕ ਸਿੰਘ ਖਜਾਨਚੀ, ਸੁਖਜੱਜ ਸਿੰਘ ,ਮਨਜੀਤ ਸਿੰਘ, ਜਸਵਿੰਦਰ ਸਿੰਘ ਕਮੇਟੀ ਮੈਬਰ ਚੁਣੇ ਗਏ।ਇਸੇ ਤਰਾਂ ਚੰਨੀਆਂ ਪਿੰਡ ਚ ਚੁਣੀ ਕਮੇਟੀ ਵਿੱਚ ਜਗਸੀਰ ਸਿੰਘ ਜੱਗਾ ਪ੍ਰਧਾਨ , ਸ਼ਮਸ਼ੇਰ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਖਜਾਨਚੀ, ਸੁਖਪ੍ਰੀਤ ਸਿੰਘ, ਹਰਬੇਲ ਸਿੰਘ, ਕਰਮਵੀਰ ਸਿੰਘ, ਰਾਜਬਿੰਦਰ ਸਿੰਘ, ਰਸ਼ਪਾਲ ਸਿੰਘ ਕਮੇਟੀ ਮੈਂਬਰ ਲਏ ਗਏ।