← ਪਿਛੇ ਪਰਤੋ
ਪਟਿਆਲਾ, 15 ਅਗਸਤ 2020 - ਭਾਰਤ ਦੇ 74ਵੇਂ ਆਜ਼ਾਦੀ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਕਰਹਾਲੀ ਜ਼ਿਲ੍ਹਾ ਪਟਿਆਲਾ ਦੇ ਅਧਿਆਪਕਾਂ ਵਲੋਂ ਸਕੂਲ ਵਿਚ ਫਲਦਾਰ ਬੂਟੇ ਲਗਾਏ ਗਏ। ਸਕੂਲ ਦੇ ਅਧਿਆਪਕਾਂ ਨਵਨੀਤ ਸਿੰਘ, ਸੁਖਜਿੰਦਰ ਸਿੰਘ ਨੇ ਅੰਬ, ਅਮਰੂਦ ਆਦਿ ਫਲਦਾਰ ਬੂਟੇ ਲਗਾਉਣ ਮੌਕੇ ਕਿਹਾ ਕਿ ਸਾਨੂੰ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲਿਆਂ ਪੀੜੀਆਂ ਲਈ ਸ਼ੁੱਧ ਵਾਤਾਵਰਣ ਮੁੱਹਈਆ ਹੋਵੇ। ਉਹਨਾਂ ਕਿਹਾ ਕਿ ਅਜੋਕੇ ਕੋਰੋਨਾ ਸਮੇਂ ਦੌਰਾਨ ਜਿੱਥੇ ਨਿੱਜੀ ਅਤੇ ਆਲੇ ਦੁਆਲੇ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਉੱਥੇ ਵਾਤਾਵਰਣ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਰੇ ਲੋਕਾਂ ਨੂੰ ਪਿੰਡ ਪਿੰਡ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
Total Responses : 936