ਮਨਿੰਦਰਜੀਤ ਸਿੱਧੂ
- ਸੂਰਜ਼ ਭਾਰਦਵਾਜ ਨੇ ਨਹਿਰੂ ਪਾਰਕ ਵਿਖੇ ਐਮ.ਪੀ. ਕੋਟੇ ਵਿਚੋਂ ਲੱਗੀ ਓਪਨ ਜਿੰਮ ਦਾ ਲਿਆ ਜਾਇਜ਼ਾ
ਜੈਤੋ, 2 ਸਤੰਬਰ 2020 - ਹਰ ਪ੍ਰਕਾਰ ਦੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਜੈਤੋ ਮੰਡੀ ਦੀ ਲੰਮੇ ਸਮੇਂ ਤੋਂ ਲਟਕਦੀ ਓਪਨ ਜ਼ਿੰਮ ਦੀ ਮੰਗ ਅਖੀਰ ਉਦੋਂ ਪਰਵਾਨ ਹੋ ਗਈ ਜਦੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਕਰੀਬ ਸਾਢੇ 5 ਲੱਖ ਰੁਪਏ ਦੀ ਲਾਗਤ ਨਾਲ ਨਹਿਰੂ ਪਾਰਕ ਜੈਤੋ ਵਿਖੇ ਜ਼ਿੰਮ ਲੱਗ ਕੇ ਤਿਆਰ ਹੋ ਗਈ। ਜਿੰਮ ਵਿੱਚ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਲਈ ਕਈ ਪ੍ਰਕਾਰ ਦੀਆਂ ਕਸਰਤ ਵਾਲੀਆਂ ਆਧਨਿਕ ਮਸ਼ੀਨਾਂ ਹਨ। ਜਿੰਮ ਦਾ ਕੰਮ ਪੂਰਾ ਹੋਣ ਉਪਰੰਤ ਐਮ.ਪੀ. ਮੁਹੰਮਦ ਸਦੀਕ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਕਾਂਗਰਸੀ ਆਗੂ ਸੂਰਜ਼ ਭਾਰਦਵਾਜ ਜਾਇਜ਼ਾ ਲੈਣ ਲਈ ਨਹਿਰੂ ਪਾਰਕ ਵਿਖੇ ਪਹੁੰਚੇ। ਉਹਨਾਂ ਉੱਥੇ ਸੈਰ ਅਤੇ ਕਸਰਤ ਕਰਨ ਆਉੇਂਦੀਆਂ ਬਜ਼ੁਰਗ ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਮ.ਪੀ ਸਾਹਿਬ ਨੇ ਜੈਤੋ ਦੀ ਜਨਤਾ ਨਾਲ ਓਪਨ ਜਿੰਮ ਲਗਾਉਣ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਇਸੇ ਤਰ੍ਹਾਂ ਲਗਾਤਾਰ ਉਹ ਇਲਾਕੇ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਉਹਨਾਂ ਕਿਹਾ ਕਿ ਪਹਿਲਾਂ ਇਸ ਪਾਰਕ ਵਿੱਚ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਸੀ ਜਿਸ ਕਰਕੇ ਇੱਥੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਸੀ, ਪਰ ਕੁੱਝ ਸਮਾਂ ਪਹਿਲਾਂ ਐਮ.ਪੀ. ਸਾਹਿਬ ਨੇ ਆਪਣੇ ਕੋਟੇ ਵਿੱਚੋਂ ਪਾਰਕ ਵਿੱਚ ਅਤਿ ਆਧੁਨਿਕ ਐਲ.ਈ.ਡੀ. ਲਾਈਟਾਂ ਲਗਵਾਈਆਂ ਜਿਸ ਕਾਰਨ ਪਾਰਕ ਵਿੱਚ ਸੈਰ ਕਰਨ ਵਾਲੀਆਂ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪਈਆਂ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਕਸਰਤ ਕਰਨ ਲਈ ਜਿੰਮ ਜਾਣ ਦੇ ਇੱਛੁਕ ਤਾਂ ਹੁੰਦੇ ਸਨ, ਪਰ ਜਿੰਮ ਦੀਆਂ ਫੀਸਾਂ ਨਾ ਭਰਨ ਯੋਗ ਹੋਣ ਕਾਰਨ ਉਹਨਾਂ ਦੀ ਖਵਾਹਿਸ਼ ਅਧੂਰੀ ਰਹਿ ਜਾਂਦੀ ਸੀ, ਪਰ ਇਸ ਓਪਨ ਜ਼ਿੰਮ ਵਿੱਚ ਕੋਈ ਵੀ ਅਮੀਰ-ਗਰੀਬ, ਵੱਡਾ-ਛੋਟਾ ਬਿਨਾਂ ਕਿਸੇ ਭੇਦਭਾਵ ਤੋਂ ਜਿੰਮ ਦੀ ਵਰਤੋਂ ਕਰ ਸਕਦਾ ਹੈ। ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਇਹ ਜਿੰਮ ਲੋਕ ਅਰਪਣ ਕਰਨ ਲਈ ਆਉਣਗੇ। ਇਸ ਮੌਕੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦੀ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ, ਐਡਵੋਕੇਟ ਮਦਨ ਲਾਲ ਬਾਂਸਲ, ਗਨੇਸ਼ ਜੈਨ, ਸੱਤਪਾਲ ਡੋਡ, ਟੋਨੀ ਡੋਡ, ਗੁਰਸੇਵਕ ਸਿੰਘ, ਯੂਥ ਆਗੂ ਸੰਦੀਪ ਰੋਮਾਣਾ, ਸੁਖਪਾਲ ਸਿੰਘ ਪਾਲੀ ਕੋਠੇ ਕੇਹਰ ਸਿੰਘ ਵਾਲੇ, ਗੁਰਬਾਜ ਸਿੰਘ ਕਰੀਰਵਾਲੀ, ਜਗਦੀਸ਼ ਘਣੀਆ, ਪ੍ਰਦੀਪ ਗਰਗ ਮਲੋਟ ਵਾਲੇ ਆਦਿ ਹਾਜਰ ਸਨ।