ਜਗਦੀਸ਼ ਥਿੰਦ
ਫਾਜ਼ਿਲਕਾ / ਚੰਡੀਗੜ੍ਹ, 14 ਸਤੰਬਰ:
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 24 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਸਰਕਾਰੀ ਵੈਬ ਪੋਰਟਲ `ਤੇ ਨੌਕਰੀ ਤਲਾਸ਼ ਰਹੇ ਨੌਜਵਾਨਾਂ ਪਾਸੋਂ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ, ਪਰ ਪੋਰਟਲ `ਤੇ ਆਉਣ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕੁਝ ਤਕਨੀਕੀ ਨੁਕਸ ਪੈਣ ਕਾਰਨ ਇਹ ਪੋਰਟਲ ਪਿਛਲੇ ਦੋ ਦਿਨਾਂ ਤੋਂ ਹੌਲੀ ਕੰਮ ਕਰ ਰਿਹਾ ਹੈ। ਪਰ ਹੁਣ ਇਹ ਪੋਰਟਲ `ਚ ਤਕਨੀਕੀ ਖਰਾਬੀ ਦੂਰ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਿਊਰੋ ਅਤੇ ਰੋਜ਼ਗਾਰ ਉਤਪਤੀ ਅਫਸਰ ਸ਼੍ਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ ਫਿਲਹਾਲ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਜਿਨ੍ਹਾਂ ਨੇ ਪੋਰਟਲ ਤੇ ਆਨਲਾਈਨ ਅਪਲਾਈ ਨਹੀਂ ਕੀਤਾ ਹੈ, ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 6ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ ਆਪਣੇ ਜ਼ਿਲੇ੍ਹ ਦੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਨਾਲ ਸੰਪਰਕ ਕਰਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਚ ਅਤੇ ਰੋਜ਼ਗਾਰ ਮੇਲੇ ਮਿਤੀ: 24.09.2020 ਤੋਂ 30.09.2020 ਤੱਕ ਲਗਾਏ ਜਾ ਰਹੇ ਹਨ. ਇਹਨਾਂ ਮੇਲਿਆਂ ਵਿਚ ਭਾਗ ਲੈਣ ਲਈ www.pgrkam.com ਤੇ ਰਜਿਸਟਰ ਕਰਨ ਉਪਰੰਤ ਕੰਪਨੀਆਂ ਸਿਲੈਕਟ ਕਰਕੇ ਅਪਲਾਈ ਕਰਨਾ ਲਾਜ਼ਮੀ ਹੈ. ਜੋ ਪ੍ਰਾਰਥੀ ਵੈੱਬਸਾਈਟ ਤੇ ਅਪਲਾਈ ਨਹੀਂ ਕਰ ਪਾ ਰਹੇ, ਉਹ ਇਸ ਲਿੰਕ https://docs.google.com/forms/d/e/1FAIpQLSeZ2aSCLz5P1Ofyw1lP0HKbHfKgedj4qmD7e-b1Ivv-ioeAnA/viewform?usp=pp_url ਨੂੰ ਓਪਨ ਕਰਕੇ ਆਪਣੀ ਡਿਟੇਲ ਭਰ ਸਕਦੇ ਹਨ. ਰਜਿਸਟਰ ਪ੍ਰਾਰਥੀਆਂ ਨੂੰ ਐਸ.ਐਮ.ਐਸ ਰਾਹੀਂ ਇੰਟਰਵਿਊ ਦਾ ਸੱਦਾ ਦਿੱਤਾ ਜਾਏਗਾ। ਰਜਿਸਟ੍ਰੇਸ਼ਨ ਸੰਬੰਧੀ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫਤਰ ਦੇ ਹੈਲਪਲਾਈਨ ਨੰਬਰ: 89060-22220 ਤੇ ਸੰਪਰਕ ਕਰੋ ਜਾਂ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਵਿਖੇ ਵਿਜ਼ਿਟ ਕਰੋ.
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਉਮੀਦਵਾਰ ਪੋਰਟਲ `ਤੇ ਤਾਂ ਰਜਿਸਟਰਡ ਹਨ, ਪਰ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਉਪਲੱਬਧ ਅਸਾਮੀਆਂ ਲਈ ਵਿਸ਼ੇਸ਼ ਤੌਰ `ਤੇ ਬਿਨੈ ਨਹੀਂ ਦਿੱਤਾ, ਉਹ ਅਸਾਮੀਆਂ ਸਬੰਧੀ ਆਪਣੀ ਚੋਣ ਬਾਰੇ ਜ਼ਿਲ੍ਹਾ ਬਿਊਰੋ ਦੇ ਦਫ਼ਤਰ ਨੂੰ ਦੱਸ ਸਕਦੇ ਹਨ। ਜ਼ਿਲ੍ਹਾ ਬਿਊਰੋ ਦੇ ਦਫ਼ਤਰਾਂ ਤੱਕ ਹੈਲਪਲਾਈਨ ਨੰਬਰਾਂ ਜ਼ਰੀਏ ਅਸਾਨੀ ਨਾਲ ਪਹੰੁਚ ਕੀਤੀ ਜਾ ਸਕਦੀ ਹੈ।
ਰੋਜ਼ਗਾਰ ਉਤਪਤੀ ਵਿਭਾਗ ਕੈਰੀਅਰ ਕੋਨਸਲਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਾਲ ਨੌਕਰੀ ਮੇਲਿਆਂ ਦੌਰਾਨ ਕੋਵਿਡ -19 ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਵੀ ਚਲਾਈ ਗਈ ਹੈ। ਨੌਕਰੀ ਮੇਲਿਆਂ ਦੌਰਾਨ 10ਵੀਂ ਤੋਂ ਘੱਟ, 10 ਵੀਂ, 12 ਵੀਂ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਆਈਟੀਆਈ ਅਤੇ ਡਿਪਲੋਮਾ ਪਾਸ ਨਵੇਂ ਅਤੇ ਤਜਰਬੇਕਾਰ ਵਿਦਿਆਰਥੀਆਂ ਜੋ ਨੌਕਰੀ ਦੀ ਭਾਲ ਕਰ ਰਹੇ ਹਨ, ਲਈ ਅਸਾਮੀਆਂ ਉਪਲਬਧ ਹੋਣਗੀਆਂ।