ਹਰੀਸ਼ ਕਾਲੜਾ
ਰੋਪੜ, 14 ਸਤੰਬਰ 2020: ਭਾਰਤ ਦੇਸ਼ ਵਿਚ ਹਿੰਦੀ ਨੂੰ ਆਪਣੀ ਅਧਿਕਾਰਕ ਭਾਸ਼ਾ ਵਜੋਂ ਅਪਣਾਏ ਜਾਣ ਦੇ ਦਿਨ ਨੂੰ ਸਮਰਪਿਤ ਅੱਜ ਇਸ ਦਿਨ ਨੂੰ ਮਨਾਉਣ ਵਜੋਂ ਆਈ.ਆਈ. ਟੀ ਰੋਪੜ ਨੇ ਹਿੰਦੀ ਦਿਵਸ ਨੂੰ ਅੱਜ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਦੇ ਡਾਇਰੈਕਟਰ ਪ੍ਰੋ: ਸਾਰਿਤ ਕੁਮਾਰ ਦਾਸ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਆਈ. ਆਈ. ਟੀ ਰੋਪੜ ਭਾਈਚਾਰੇ ਨੂੰ ਸੰਦੇਸ਼ ਦੇ ਨਾਲ ਸੰਬੋਧਨ ਕਰਦਿਆਂ 15 ਰੋਜ਼ਾ ਹਿੰਦੀ ਪੰਦਰਵਾੜੇ ਦਾ ਉਦਘਾਟਨ ਕੀਤਾ। ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਦਾ ਜ਼ਕਿਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਮਹਾਂਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਸਫਲ ਰਿਹਾ ਹੈ ਅਤੇ ਉਨ੍ਹਾਂ ਇਸ ਮਹਾਂਮਾਰੀ ਦੌਰਾਨ ਤਕਨੀਕ ਅਤੇ ਵਿਗਿਆਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਵਿਗਿਆਨ ਅਤੇ ਟੈਕਨਾਲੋਜੀ ਸਿਰਫ ਵਿਦਿਅਕ ਵਿਸ਼ਾ ਹੀ ਨਹੀਂ ਹਨ ਉਹ ਮਨੁੱਖੀ ਜੀਵਨ ਨੂੰ ਵੀ ਬਚਾਉਣ ਲਈ ਕਾਰਜ਼ਸ਼ੀਲ ਹੈ।
ਨਵੀਂ ਸਿੱਖਿਆ ਨੀਤੀ 2020 ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨੀਤੀ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦਾ ਸਮਾਨਾਂਤਰ ਵਿਕਾਸ ਪ੍ਰਦਾਨ ਕਰਦੀ ਹੈ। ਉਨ੍ਹਾਂ ਹੋਰ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਆਈ. ਆਈ. ਟੀ ਰੋਪੜ ਵਿਖੇ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੋਰਮਾਂ ਉੱਤੇ ਸਰਕਾਰੀ ਭਾਸ਼ਾ ਨੂੰ ਉਤਸ਼ਾਹਤ ਕਰਨ ਲਈ ਮੋਹਰੀ ਉਪਰਾਲੇ ਕਰ ਰਹੇ ਹਾਂ। ਆਈ.ਆਈ. ਟੀ ਰੋਪੜ 15 ਦਿਨਾਂ ਹਿੰਦੀ ਪੰਦਰਵਾੜੇ ਆਯੋਜਿਤ ਕਰ ਰਿਹਾ ਹੈ ਜਿਸ ਵਿਚ ਸੰਸਥਾ ਚ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਸਮੇਤ ਵਾਦ ਵਿਵਾਦ ਮੁਕਾਬਲੇ, ਪ੍ਰੋਸ਼ਨੋਤਰੀ ਮੁਕਾਬਲੇ, ਕਵਿਤਾ ਪਾਠ, ਲੇਖ ਮੁਕਾਬਲੇ ਆਦਿ ਸ਼ਾਮਲ ਹਨ। ਉਦਘਾਟਨ ਦੌਰਾਨ ਪ੍ਰੋਫੈਸਰ ਦੀਪਕ ਕਸ਼ਯਪ, ਡਾ. ਸੈਮ ਦਰਸ਼ੀ, ਡਾ: ਅਰਵਿੰਦ ਗੁਪਤਾ, ਸ. ਲਵੀਸ਼ ਕੁਮਾਰ ਸਮੇਤ ਹੋਰ ਫੈਕਲਟੀ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।