ਮੁੰਬਈ ’ਚ 3 ਮੰਜ਼ਿਲਾ ਇਮਾਰਤ ਡਿੱਗੀ ; 10 ਮੌਤਾਂ
ਮੁੰਬਈ, 21 ਸਤੰਬਰ,2020 : ਮੁੰਬਈ ਦੇ ਨੇੜੇ ਭਿਵੰਡੀ ਵਿਖੇ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠਾਂ ਆਉਣ ਨਾਲ 10 ਲੋਕਾਂ ਦੀ ਮੌਤ ਹੋ ਗਈ ਜਦਕਿ 25 ਹੋਰਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਐਨ ਡੀ ਆਰ ਐਫ ਦੀ ਟੀਮ ਨੇ 5 ਜਣਿਆਂ ਨੂੰ ਕੱਢਿਆ ਜਿਹਨਾਂ ਵਿਚ ਇਕ ਛੋਟਾ ਬੱਚਾ ਵੀ ਸ਼ਾਮਲ ਹੈ। 20 ਜਣਿਆਂ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢਿਆ। ਇਸ ਵੇਲੇ ਬਚਾਅ ਕਾਰਜ ਜਾਰੀ ਹਨ।