*23 ਤੋਂ 25 ਸਤੰਬਰ ਨੂੰ ਦੇਸ਼ ਭਰ ਦੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਪੁਰਾਣੀ ਪੈਨਸ਼ਨ ਬਹਾਲੀ ਲਈ ਐਨਪੀਐੱਸ ਕਰਮਚਾਰੀ ਸਰਕਾਰਾਂ ਨੂੰ ਭੇਜਣਗੇ ਮੰਗ ਪੱਤਰ*
*ਐਨਪੀਐਸਈਯੂ ਪੰਜਾਬ ਦੀ ਸੂਬਾ ਕਮੇਟੀ ਲਈ ਸੀਪੀਐੱਫ਼ਈਯੂ ਵੱਲੋਂ 5 ਮੈਂਬਰ ਦੀ ਕੀਤੀ ਗਈ ਚੋਣ : ਸੁਖਜੀਤ ਸਿੰਘ /ਰਣਬੀਰ ਢੰਡੇ*
ਫਾਜ਼ਿਲਕਾ 20 ਸਤੰਬਰ : ਸੀਪੀਐੱਫ਼ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਵੱਲੋਂ ਸਮੂਹ ਜਿਲਿਆਂ ਦੇ ਆਗੂਆਂ ਨਾਲ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕਰਨ, ਸੂਬਾ ਕਮੇਟੀ ਦਾ ਵਿਸਥਾਰ ਕਰਨਾ, ਸੀਪੀਐੱਫ਼ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਰਲੇਵੇਂ ਤੋਂ ਬਾਅਦ ਐਨਪੀਐਸਈਯੂ ਜਥੇਬੰਦੀ ਲਈ ਸੀਪੀਐੱਫ਼ ਕਰਮਚਾਰੀ ਯੂਨੀਅਨ ਦੇ 5 ਆਗੂਆਂ ਦੇ ਨਾਮ ਐਨਪੀਐਸਈਯੂ ਦੀ ਸੂਬਾਈ ਕਮੇਟੀ ਲਈ ਨਾਮਜ਼ਦ ਕਰਨੇ, ਮਿਤੀ 23,24 ਅਤੇ 25 ਸਤੰਬਰ ਦੇ ਐਕਸ਼ਨ ਨੂੰ ਕਾਮਯਾਬ ਕਰਨ ਸਬੰਧੀ ਵਿਚਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜਾਰੀ ਕੀਤੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸਮੂਹ ਜਿਲਿਆਂ ਦੇ ਆਗੂਆਂ ਦੀ ਹਾਜਰੀ ਵਿੱਚ ਅਮਿਤ ਕਟੋਚ ਮੁਹਾਲੀ ਅਤੇ ਰਾਜਵੀਰ ਸ਼ਰਮਾ ਬਡਰੁੱਖਾਂ ਨੂੰ ਸੀਪੀਐਫ ਕਰਮਚਾਰੀ ਯੂਨੀਅਨ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ, ਸ਼੍ਰੀ ਰਾਜਵੀਰ ਬਡਰੁੱਖਾਂ ਸੂਬਾ ਮੀਡੀਆ ਇੰਚਾਰਜ ਦੇ ਕੰਮ ਦੇ ਨਾਲ ਨਾਲ ਸੀਨੀਅਰ ਮੀਤ ਪ੍ਰਧਾਨ ਦੇ ਆਹੁੱਦੇ ਤੇ ਕੰਮ ਪਹਿਲਾਂ ਦੀ ਤਰਾਂ ਕਰਦੇ ਰਹਿਣਗੇ।ਇਸ ਤੋਂ ਇਲਾਵਾ ਮੀਟਿੰਗ ਵਿੱਚ ਸੀਪੀਐੱਫ ਕਰਮਚਾਰੀ ਯੂਨੀਅਨ ਵੱਲੋਂ 5 ਸੂਬਾਈ ਮੈਂਬਰਜ਼ ਵਜੋਂ ਸੁਖਜੀਤ ਸਿੰਘ ਸੂਬਾ ਪ੍ਰਧਾਨ, ਰਣਬੀਰ ਸਿੰਘ ਢੰਡੇ ਸੂਬਾ ਜਨਰਲ ਸਕੱਤਰ, ਅਮਨਦੀਪ ਸਿੰਘ ਸੂਬਾ ਵਿੱਤ ਸਕੱਤਰ, ਗੁਰਮੇਲ ਸਿੰਘ ਵਿਰਕ ਜਿਲਾ ਪ੍ਰਧਾਨ ਪਟਿਆਲਾ ਅਤੇ ਨਿਸ਼ਾਂਤ ਅਗਰਵਾਲ ਜਿਲਾ ਪ੍ਰਧਾਨ ਫਾਜ਼ਿਲਕਾ ਦੇ ਨਾਮ ਭੇਜਣ ਲਈ ਸਮੂਹ ਜਿਲਿਆਂ ਵੱਲੋਂ ਆਪਣੀ ਸਹਿਮਤੀ ਦਿੱਤੀ ਗਈ।
ਹੋਰ ਜਾਣਕਾਰੀ ਦਿੰਦਿਆਂ ਜਿਲਾ ਪ੍ਰੈੱਸ ਸਕੱਤਰ ਹਰਮੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਨਰਲ ਸਕੱਤਰ ਰਣਬੀਰ ਢੰਡੇ ਵੱਲੋਂ ਕਿਸਾਨ ਵਿਰੋਧੀ ਜਾਰੀ ਕੀਤੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਸੀਪੀਐੱਫ਼ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕਿਸਾਨ ਸੰਘਰਸ਼ਾਂ ਦਾ ਸਮਰਥਨ ਕਰਨ ਲਈ ਮਤਾ ਪੇਸ਼ ਕੀਤਾ ਜਿਸ ਤੇ ਸਮੂਹ ਜਿਲਿਆਂ ਦੇ ਸਾਥੀਆਂ ਨੇ ਪੁਰਜ਼ੋਰ ਸਮਰਥਨ ਕਰਨ ਦਾ ਵਾਅਦਾ ਕੀਤਾ। ਇਸ ਲਈ ਸਮੂਹ ਜਿਲਿਆਂ ਦੇ ਆਗੂਆਂ ਨੂੰ ਇਹ ਬੇਨਤੀ ਹੈ ਜਿਸ ਜਿਲੇ ਵਿੱਚ ਜਿੱਥੇ ਵੀ ਜਦੋਂ ਵੀ ਕੋਈ ਕਿਸਾਨੀ ਸੰਘਰਸ਼ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਹੁੰਦਾ ਹੈ ਤਾਂ ਉਸ ਵਿੱਚ ਹਿੱਸਾ ਲਿਆ ਜਾਵੇ ਅਤੇ ਆਪਣੀ ਹਾਜਰੀ ਜ਼ਰੂਰ ਦਰਜ ਕਰਵਾਈ ਜਾਵੇ
ਮੀਟਿੰਗ ਦੇ ਅੰਤ ਵਿੱਚ 23,24 ਅਤੇ 25 ਸਤੰਬਰ ਨੂੰ ਨੈਸ਼ਨਲ ਮੂਵਮੈਂਟ ਆਫ਼ ਉਲਡ ਪੈਨਸ਼ਨ ਸਕੀਮ ਦੇ ਸੱਦੇ ਤੇ ਦੇਸ਼ ਭਰ ਵਿੱਚ ਵੱਖ ਵੱਖ ਰਾਜਾਂ ਦੇ ਸਮੂਹ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੰਗ ਪੱਤਰ ਦੇਣ ਦੇ ਐਕਸ਼ਨ/ਪ੍ਰੋਗਰਾਮ ਉੱਤੇ ਵਿਸਥਾਰਤ ਚਰਚਾ ਹੋਈ ਅਤੇ 22 ਜਿਲਿਆਂ ਵੱਲੋਂ ਇਸ ਐਕਸ਼ਨ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ ਗਿਆ। ਗੂਗਲ ਮੀਟਿੰਗ ਵਿੱਚ ਸੂਬਾ ਆਗੂਆਂ ਦੇ ਨਾਲ ਨਾਲ ਜ਼ਿਲ੍ਹਾ ਫਾਜ਼ਿਲਕਾ ਤੋਂ ਨਿਸ਼ਾਂਤ ਅਗਰਵਾਲ,ਮਨਦੀਪ ਸਿੰਘ, ਰਮੇਸ਼ ਕੁਮਾਰ, ਅਭਿਸ਼ੇਕ ਗੁਪਤਾ, ਹਰਮੀਤ ਸਿੰਘ ਆਦਿ ਹਾਜ਼ਰ ਸਨ