← ਪਿਛੇ ਪਰਤੋ
ਪਾਕਿਸਤਾਨ : ਸੂਫੀ ਸੰਸਥਾ ਨੇ 110 ਸਾਲ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਸਾਹਿਬ ਨੂੰ ਸੌਂਪੇ ਲਾਹੌਰ, 25 ਸਤੰਬਰ, 2020 : ਪਾਕਿਸਤਾਨ ਦੀ ਇਕ ਸੂਫੀ ਸੰਸਥਾ ਨੇ 90 ਸਾਲਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਦੀ ਸੰਭਾਲ ਮਗਰੋਂ ਇਹ ਲਹਿੰਦੇ ਪੰਜਾਬ ਦੇ ਸਿਆਲਕੋਟ 'ਚ ਸਥਿਤ ਇਕ ਗੁਰਦੁਆਰਾ ਸਾਹਿਬ ਨੂੰ ਸੌਂਪ ਦਿੱਤਾ ਹੈ। ਪਾਕਿਸਤਾਨ ਦੇ ਪੰਜਾਬ 'ਚ ਸਥਿਤ ਗੁਜਰਾਤ ਦੇ ਇਕ ਸੂਫੀ ਪਰਿਵਾਰ ਕੋਲ ਇਹ ਸਰੂਪ ਮੌਜੂਦ ਸਨ। ਇਹ ਸਰੂਪ ਸੂਫੀ ਸੰਸਥਾ 'ਮਿੱਤਰ ਸਾਂਝ ਪੰਜਾਬ' ਵੱਲੋਂ ਗੁਰਦੁਆਰਾ ਬਾਬਾ ਦੀ ਬੇਰੀ ਦੇ ਪ੍ਰਸ਼ਾਸਨ ਨੂੰ ਸੌਂਪੇ ਗਏ ਹਨ। ਸੂਫੀ ਸੰਸਥਾ ਦੇ ਮੁਖੀ ਇਫਤਿਖਾਰ ਵੜੈਚ ਕਾਲੜਾਵੀ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਇਹ ਦੋ ਹੱਥ ਲਿਖਤ ਸਰੂਪ ਗੁਜਰਾਤ ਦੇ ਇਕ ਪਿੰਡ ਦੇ ਬਜ਼ੁਰਗ ਪੀਰ ਸਈਅਦ ਮੁਨੀਰ ਨਕਸ਼ਬੰਦੀ ਕੋਲ ਲੰਬਾ ਸਮਾਂ ਰਹੇ। ਸੰਨ 1950 ਵਿਚ ਨਕਸ਼ਬੰਦੀ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਸਰੂਪਾਂ ਦੀ ਸੰਭਾਲ ਉਹਨਾਂ ਦੇ ਬੱਚਿਆਂ ਨੇ ਕੀਤੀ। ਸਿਆਲਕੋਟ ਵਿਚ ਸਥਿਤ 500 ਸਾਲ ਪੁਰਾਣਾ ਗੁਰਦੁਆਰਾ ਬਾਬਾ ਦੀ ਬੇਰੀ ਪਿਛਲੇ ਸਾਲ ਭਾਰਤ ਦੀਆਂ ਸਿੱਖ ਸੰਗਤਾਂ ਲਈ ਖੋਲਿਆ ਗਿਆ ਸੀ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਕਸ਼ਮੀਰ ਤੋਂ ਸਿਆਲਕੋਟ ਪੁੱਜੇ ਸਨ ਤੇ ਇਥੇ ਇਕ ਬੇਰੀ ਦੇ ਦਰੱਖਤ ਥੱਲੇ ਬੈਠੇ ਸਨ। ਇਥੇ ਹੀ ਨੱਥਾ ਸਿੰਘ ਨਾਂ ਦੇ ਇਕ ਸੇਵਕ ਵੱਲੋਂ ਇਹ ਗੁਰਦੁਆਰਾ ਸਾਹਿਬ ਬਣਵਾਇਆ ਗਿਆ ਸੀ।
Total Responses : 936