ਬਿਹਾਰ 'ਚ ਤਿੰਨ ਪੜਾਵੀ ਚੋਣਾਂ ਦਾ ਐਲਾਨ
ਨਵੀਂ ਦਿੱਲੀ, 25 ਸਤੰਬਰ, 2020 :
ਚੋਣ ਕਮਿਸ਼ਨ ਨੇ ਬਿਹਾਰ ਵਿਚ ਤਿੰਨ ਪੜਾਵੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਪੜਾਅ ਵਿਚ 71, ਦੂਜੇ ਵਿਚ 94 ਅਤੇ ਤੀਜੇ ਵਿਚ 78 ਸੀਟਾਂ 'ਤੇ ਵੋਟਾਂ ਪੈਣਗੀਆਂ। ਪਹਿਲੇ ਗੇੜ ਤਹਿਤ 28 ਅਕਤੂਬਰ, ਦੂਜੇ ਤਹਿਤ 3 ਨਵੰਬਰ ਅਤੇ ਤੀਜੇ ਗੇੜ ਦੀਆਂ ਵੋਟਾਂ 7 ਨਵੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।