1 ਅਕਤੂਬਰ ਤੋਂ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਟ੍ਰੈਕ ‘ਤੇ ਦਿੱਤਾ ਜਾਵੇਗਾ ਧਰਨਾ- ਭਾਕਿਯੂ ਡਕੌਂਦਾ
ਮਨਿੰਦਰਜੀਤ ਸਿੱਧੂ
ਜੈਤੋ, 28 ਸਤੰਬਰ 2020 : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਫਰੀਦਕੋਟ ਦੀ ਜਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਬੀਕੇਯੂ ਡਕੌਂਦਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ ਤੇ ਅਣਮਿੱਥੇ ਸਮੇਂ ਲਈ ਕਾਲੇ ਕਾਨੂੰਨਾਂ ਖਿਲਾਫ ਧਰਨਾ ਦੇਣ ਦਾ ਫੈਸਲਾ ਲਿਆ ਗਿਆ। ਯੂਨੀਅਨ ਦੇ ਆਗੂਆਂ ਨੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਮੂਹ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰਾਂ ਭਰਾਵਾਂ, ਸਾਰੀਆਂ ਸੰਸਥਾਵਾਂ ਅਤੇ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾ। ਉਹਨਾਂ ਸਾਰੇ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕੇ ਰੇਲਵੇ ਸਟੇਸ਼ਨ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ 01 ਅਕਤੂਬਰ ਨੂੰ 09 ਵਜੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਧਰਮਪਾਲ ਸਿੰਘ ਰੋੜੀਕਪੂਰਾ, ਕਰਮਜੀਤ ਸਿੰਘ ਚੈਨਾ, ਗੁਰਜੀਤ ਸਿੰਘ ਨੰਬਰਦਾਰ ਦਬੜੀਖਾਨਾ, ਮਾਸਟਰ ਹਰਜਿੰਦਰ ਸਿੰਘ ਹਰੀਨੌ, ਕੁਲਦੀਪ ਸਿੰਘ ਬਾਗੀ ਪੰਜਗਰਾਈਂ ਕਲਾਂ, ਰੂਪ ਸਿੰਘ ਸੂਰੇਵਾਲਾ, ਸੁਖਵੀਰ ਸਿੰਘ ਗੂੜੀਸੰਘਰ,ਪਰਗਟ ਸਿੰਘ ਜੈਤੋ, ਜਸਵਿੰਦਰ ਸਿੰਘ ਕੋਠੇ ਬਠਿੰਡਾ, ਸੁਖਰਾਜ ਸਿੰਘ ਕੋਠੇ ਮਹਿਲੜ, ਮਨਜਿੰਦਰ ਸਿੰਘ ਚੱਕ ਭਾਗ,ਬਲਜੀਤ ਸਿੰਘ ਢੈਪਈ, ਬਲਵਿੰਦਰ ਸਿੰਘ ਰੋਮਾਣਾ ਅਲਬੇਲ, ਪ੍ਰਗਟ ਸਿੰਘ ਰੋੜੀਕਪੂਰਾ,ਮੇਜਰ ਸਿੰਘ ਦਬੜੀਖਾਨਾ, ਬਲਜੀਤ ਸਿੰਘ ਰਾਮੇਆਣਾ,ਬਲਜੀਤ ਸਿੰਘ ਹਰੀਨੌਂ, ਬਿੰਦਰ ਸਿੰਘ ਚੱਕ ਭਾਗ, ਜਸਵੰਤ ਸਿੰਘ ਪੱਪੂ ਡਿੰਗੀ,ਰਣਧੀਰ ਸਿੰਘ ਢੈਪਈ,ਗੁਰਪ੍ਰੀਤ ਸਿੰਘ ਦਬੜੀਖਾਨਾ ਅਤੇ ਲਾਭ ਸਿੰਘ ਬਰਾੜ ਰੋੜੀਕਪੂਰਾ, ਨਵਦੀਪ ਸਿੰਘ ਵਿੱਕਾ, ਸਾਹਿਬ ਸਿੰਘ ਜੈਤੋ ਆਦਿ ਹਾਜ਼ਰ ਸਨ।