ਦੀਪਕ ਜੈਨ
ਜਗਰਾਓਂ, 29 ਸਤੰਬਰ 2020 - ਟ੍ਰੈਫਿਕ ਪੁਲਿਸ ਵਲੋਂ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੁਲਿਸ ਦੇ ਇਸ ਕੰਮ ਦੀ ਹਰ ਜਗਾਹ ਸ਼ਲਾਘਾ ਹੋ ਰਹੀ ਹੈ। ਅੱਜ ਵੀ ਪੁਲਿਸ ਵਲੋਂ ਟ੍ਰੈਫਿਕ ਨਿਯਮ ਅਤੇ ਕੋਰੋਨਾ ਮਹਾਮਾਰੀ ਤੋਂ ਬਚਾਉ ਰੱਖਣ ਲਈ ਹੱਥ ਵਿਚ ਫਲੈਕਸ ਫੜਕੇ ਜਾਗਰੂਕ ਕੀਤਾ।
ਇਸ ਮੌਕੇ ਬੋਲਦਿਆਂ ਡੀਐਸਪੀ ਟ੍ਰੈਫਿਕ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹਿਰ ਵਿਖੇ ਸਾਰੇ ਵਾਹਨਾਂ ਦੀ ਪਾਰਕਿੰਗ ਲਈ ਪੀਲੀ ਲਾਇਨ ਲਾ ਦਿੱਤੀ ਗਈ ਹੈ ਅਤੇ ਹਰ ਕੋਈ ਲਾਇਨ ਅੰਦਰ ਹੀ ਵਾਹਨ ਖੜੇ ਕਰੇਗਾ ਤਾਂ ਜੋ ਟ੍ਰੈਫਿਕ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ। ਕੋਰੋਨਾ ਮਹਾਮਾਰੀ ਤੋਂ ਬਚਾਉ ਕਰਨ ਲਈ ਜਨਤਾ ਨੂੰ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਬਣਾਕੇ ਰੱਖਣ ਲਈ ਕਿਹਾ। ਪੁਲਿਸ ਵਲੋਂ ਅੱਜ ਫੇਰ ਕਾਰਵਾਈ ਕਰਦਿਆਂ ਗਲਤ ਪਾਰਕ ਕੀਤੇ ਗਏ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨ ਦੇ ਸੰਦਰ ਹੀ ਰੱਖਣ ਲਈ ਕਿਹਾ ਤਾਂ ਜੋ ਕਿ ਟ੍ਰੈਫਿਕ ਵਿਚ ਵਿਘਨ ਨਾ ਪਵੇ।