ਅੰਦੋਲਨਕਾਰੀ ਕਿਸਾਨਾਂ ਨੇ ਆਜ ਤੱਕ ਦੀ ਟੀਮ ਨੂੰ ਬੰਦੀ ਬਣਾਇਆ, ਜਬਰੀ ਮੁਆਫੀ ਮੰਗਵਾਈ
ਪਟਿਆਲਾ, 18 ਅਕਤੂਬਰ, 2020 : ਆਜ ਤੱਕ ਟੀ ਵੀ ਚੈਨਲ ਦੀ ਟੀਮ ਨੂੰ ਇਥੇ ਅੰਦੋਲਨਕਾਰੀ ਕਿਸਾਨਾ ਨੇ ਪਿੰਡ ਦੌਣ ਕਲਾਂ ਨੇੜੇ ਘੇਰ ਲਿਆ, ਬੰਦੀ ਬਣਾਇਆ ਤੇ ਜਬਰੀ ਮੁਆਫੀ ਮੰਗਵਾਈ। ਇਹ ਟੀਮ ਪੁਰਾਲੀ ਸਾੜਨ ਦੀ ਵੀਡੀਓਗ੍ਰਿਾਫੀ ਕਰ ਰਹੀ ਸੀ ਜਦੋਂ ਭੜਕੇ ਕਿਸਾਨਾਂ ਨੇ ਇਹਨਾਂ ਨੂੰ ਘੇਰ ਲਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਕਿਸਾਨ ਜੋ ਇਥੇ ਟੋਲ ਨਾਕੇ ’ਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ, ਨੇ ਆਜ ਤੱਕ ਦੀ ਟੀਮ ਨੂੰ ਵੇਖਿਆ ਜੋ ਖੇਤਾਂ ਵਿਚ ਪਰਾਲੀ ਨੂੰ ਅੱਗੇ ਲਾਏ ਜਾਣ ਦੀ ਵੀਡੀਓ ਗ੍ਰਾਫੀ ਕਰ ਰਹੀ ਸੀ। ਕਿਸਾਨਾਂ ਨੇ ਮਹਿਲਾ ਰਿਪੋਰਟ ਤੇ ਕੈਮਰਾਮੈਨ ਨੂੰ ਘੇਰ ਕੇ ਪੁੱਛਿਆ ਕਿ ਆਜ ਤੱਕ ਕਿਸਾਨਾਂ ਦੇ ਅੰਦੋਲਨ ਦੀ ਖਬਰ ਕਿਉਂ ਨਹੀਂ ਵਿਖਾ ਰਿਹਾ ਜਦਕਿ ਉਹ ਪਰਾਲੀ ਸਾੜਨ ਦੀ ਵੀਡੀਓ ਬਣਾਉਣ ਆ ਗਏ ਹਨ।
ਵੀਡੀਓ ਵਿਚ ਮੱਖਣ ਸਿੰਘ ਨਾਂ ਦਾ ਭਾਰਤੀ ਕਿਸਾਨੀ ਯੂਨੀਅਨ ਉਗਰਾਹਾਂ ਦਾ ਲੀਡਰ ਮਹਿਲਾ ਰਿਪੋਰਟ ਨੂੰ ਆਜ ਤੱਕ ਮੁਆਫੀ ਮੰਗਣ ਲਈ ਆਖਦੇ ਦਿਸ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਉਹ ਉਦੋਂ ਤੱਕ ਟੀਮ ਨੂੰ ਜਾਣ ਨਹੀਂ ਦੇਣਗੇ ਜਦੋਂ ਤੱਕ ਮਹਿਲਾ ਰਿਪੋਰਟ ਮੁਆਫੀ ਨਹੀਂ ਮੰਗਦੀ। ਇਸ ਮਗਰੋਂ ਮਹਿਲਾ ਰਿਪੋਰਟਰ ਮੁਆਫੀ ਮੰਗਦੀ ਹੈ। ਮੱਖਣ ਸਿੰਘ ਪਰਾਲੀ ਨੂੰ ਅੱਗ ਲਾਉਣ ’ਤੇ ਕੇਸ ਦਰਜ ਕਰ ਕੇ ਵਿਖਾਉਣ ਲਈ ਅਧਿਕਾਰੀਆਂ ਨੂੰ ਵੰਗਾਰਦਾ ਦਿਸ ਰਿਹਾ ਹੈ।
ਜਦੋਂ ਬਾਬੂਸ਼ਾਹੀ ਨੇ ਵੀਡੀਓ ਐਸ ਐਸ ਪੀ ਪਟਿਆਲਾ ਵਿਕਰਮਜੀਤ ਦੁੱਗਲ ਨੂੰ ਭੇਜ ਕੇ ਘਟਨਾ ਬਾਰੇ ਟਿੱਪਣੀ ਮੰਗੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਪੀੜਤ ਧਿਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ, ਜੇਕਰ ਸ਼ਿਕਾਇਤ ਮਿਲੀ ਤਾਂ ਅਸੀਂ ਕਾਰਵਾਈ ਕਰਾਂਗੇ।
">http://
https://<iframe src="https://www.facebook.com/plugins/video.php?href=https%3A%2F%2Fwww.facebook.com%2F946559458814637%2Fvideos%2F902747010258466%2F&show_text=0&width=261" width="261" height="476" style="border:none;overflow:hidden" scrolling="no" frameborder="0" allowTransparency="true" allowFullScreen="true"></iframe>
ਵੇਖੋ ਵੀਡੀਓ ਲਿੰਕ ਕਲਿੱਕ ਕਰੋ : http://acebook.com/946559458814637/videos/902747010258466