ਹਰਜਿੰਦਰ ਸਿੰਘ ਭੱਟੀ
- ਵੱਖ ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਵਿਕਾਸ ਕਾਰਜ਼ਾਂ ਲਈ ਰੱਖੀਆਂ ਮੰਗਾਂ
ਐਸ.ਏ.ਐਸ ਨਗਰ, 27 ਅਕਤੂਬਰ 2020 - ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਵਿਜੇ ਸ਼ਰਮਾ ਟਿੰਕੂ ਨੇ ਅੱਜ ਆਪਣੇ ਦਫਤਰ ਵਿੱਚ ਹਫਤਾਵਾਰ ਰੱਖੀ ਮੀਟਿੰਗ ਤਹਿਤ ਜ਼ਿਲ੍ਹੇ ਦੇ ਪੰਚਾਂ ਸਰਪੰਚਾਂ ਅਤੇ ਮੋਹਤਵਰਾ ਦੀਆਂ ਵਿਕਾਸ ਕਾਰਜਾਂ ਸਬੰਧੀ ਮੁਸ਼ਕਲਾਂ ਸੁਣੀਆਂ ਤੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ।ਇਸ ਮੌਕੇ ਗਰਾਮ ਪੰਚਾਇਤ ਪੜੌਲ ਦੇ ਸਰਪੰਚ ਵੱਲੋ ਸਕੂਲ ਦੀ ਚਾਰਦਿਵਾਰੀ ਅਤੇ ਰਵਿਦਾਸੀਆਂ ਧਰਮਸਾਲਾ ਦੀ ਨਵੀ ਉਸਾਰੀ ਲਈ ਅਤੇ ਗ੍ਰਾਮ ਪੰਚਾਇਤ ਨੰਗਲੀਆਂ ਦੇ ਐਸ.ਸੀ ਸਮਸ਼ਾਨਘਾਟ ਦਾ ਸੈੱਡ ਅਤੇ ਚਾਰਦਿਵਾਰੀ ਅਤੇ ਸਰਕਾਰੀ ਐਲੀਮੈਂਟਰੀ ਦੇ ਕਮਰਿਆਂ ਅਤੇ ਫਰਸ਼ ਲਈ ਗ੍ਰਾਮ ਦੀ ਮੰਗ ਕੀਤੀ ਗਈ, ਗਰਾਮ ਪੰਚਾਇਤ ਪੱਲਣਪੁਰ ਗਲੀਆਂ ਨਾਲੀਆਂ ਤੇ ਸਮਸ਼ਾਨਘਾਟ ਦੇ ਸੈੱਡ ਦੀ ਉਸਾਰੀ ਗ੍ਰਾਮ ਪੰਚਾਇਤ ਪਿੰਡ ਬੂਥਗੜ੍ਹ ਗਲੀਆਂ ਨਾਲੀਆਂ ਗ੍ਰਾਮ ਪੰਚਾਇਤ ਪਿੰਡ ਨਿਹੋਲਕਾ ਗਲੀਆਂ ਨਾਲੀਆਂ ਗ੍ਰਾਮ ਪੰਚਾਇਤ ਪਿੰਡ ਦੁਸਾਰਨਾ ਦੇ 700 ਫੁੱਟ ਕੱਚਾ ਰਸਤਾ ਪੱਕਾ ਕਰਨ ਲਈ ਆਦਿ ਜਿਲ੍ਹਾ ਯੋਜਨਾਂ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸਰਮਾਂ ਟਿੰਕੂ ਨੂੰ ਵਿਕਾਸ ਕਾਰਜਾਂ ਲਈ ਫੰਡ ਮੁਹੱਈਆਂ ਕਰਵਾਉਣ ਲਈ ਬੇਨਤੀ ਕੀਤੀ ਗਈ।
ਚੇਅਰਮੈਨ ਵਿਜੈ ਟਿੰਕੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਮੰਗਾਂ ਵੱਲ ਵਿਸ਼ੇਸ ਧਿਆਨ ਦਿੰਦਿਆ ਫੰਡਜ਼ ਮੁਹੱਈਆਂ ਕਰਵਾਏ ਜਾ ਰਹੇ ਜਿਸ ਤਹਿਤ ਜਲਦੀ ਹੀ ਪਿੰਡਾਂ ਵਿੱਚ ਵਿਕਾਸ ਕਾਰਜ ਆਰੰਭ ਕੀਤੇ ਜਾਣਗੇ ਬਾਕੀ ਰਹਿੰਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਮੰਗ ਤਹਿਤ ਪਹਿਲ ਦੇ ਆਧਾਰ ਤੇ ਧਿਆਨ ਦਿੰਦੇ ਹੋਏ ਵੱਧ ਤੋਂ ਵੱਧ ਫੰਡਜ਼ ਮੁਹੱਈਆਂ ਕਰਵਾਏ ਜਾਣਗੇ, ਵਿਜੈ ਸਰਮਾ ਟਿੱਕੂ ਨੇ ਕਿਹਾ ਕਿ ਜਿਲ੍ਹੇ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਚਨਬੱਧ ਹੈ।
ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਖਰੜ ਨਾਲ ਸਬੰਧਤ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਲੈਕੇ ਪਹੁੰਚੇ ਹੋਏ ਸਨ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਰਜਵੰਤ ਰਾਏ ਸਰਮਾਂ ਮੈਂਬਰ ਗਊ ਸੇਵਾ ਕਮਿਸ਼ਨ ਪੰਜਾਬ ਪੁਸਪਿੰਦਰ ਸਿੰਘ ਡਾਇਰੈਕਟਰ ਖਾਦੀ ਬੋਰਡ, ਰਾਧੇ ਸੋਨੀ ਸਾਬਕਾ ਐਮ.ਸੀ ਖਰੜ, ਕੁਲਵਿੰਦਰ ਸਿੰਘ ਸਰਪੰਚ ਪੜੌਲ, ਰਣਜੀਤ ਸਿੰਘ ਨੰਗਲੀਆਂ ਸੀਨੀ.ਕਾਗਰਸੀ ਆਗੂ, ਸਤਨਾਮ ਸਿੰਘ ਮੁੱਲਾਂਪੁਰ, ਹੰਸਰਾਜ ਬੂਥਗੜ੍ਹ , ਮਨਜੇਸ ਸ਼ਰਮਾ ਜਿਲ੍ਹਾ ਰੋਜਗਾਰ ਦਫਤਰ, ਤੇਜਿੰਦਰ ਸਿੰਘ ਧਨਾਸ, ਸੰਦੀਪ ਸਿੰਘ ਖਰੜ, ਗੁਰਸੇਵ ਸਿੰਘ ਸਰਪੰਚ ਫਾਟਵਾ, ਸ੍ਰੀ ਪ੍ਰੇਮ ਕੁਮਾਰ ਖੋਜ ਅਫਸਰ ਦਫਰਤ ਉਪ ਅਰਥ ਅਤੇ ਅੰਕੜਾ ਸਲਾਹਕਾਰ, ਸੁਖਵਿੰਦਰ ਸਿੰਘ ਚੋਹਲਟਾ ਖੁਰਦ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਹਾਜ਼ਰ ਸਨ।