ਹਰੀਸ਼ ਕਾਲੜਾ
- ਆਰਟੀਫਿਸੀਅਲ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਅਤੇ ਨਿਊ ਇੰਡੀਆ ਇੰਸ਼ੋਰੈਂਸ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆ ਲਈ ਲਗਾਇਆ ਗਿਆ ਅਸੈਸਮੈਂਟ ਕੈਂਪ
ਰੂਪਨਗਰ, 27 ਅਕਤੂਬਰ 2020 - ਅੱਜ 27 ਅਕਤੂਬਰ 2020 ਨੂੰ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਆਰਟੀਫਿਸੀਅਲ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਅਤੇ ਨਿਊ ਇੰਡੀਆ ਇੰਸ਼ੋਰੈਂਸ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਲਈ ਸ਼ਿਵਾਲਿਕ ਪਬਲਿਕ ਸਕੂਲ਼ ਵਿੱਚ ਅਸੈਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਉਨਾਂ ਦੇ ਨਾਲ ਇਸ ਕੈਂਪ ਵਿੱਚ ਇੰਦਰ ਪਾਲ ਸਹਾਇਕ ਕਮਿਸ਼ਨਰ (ਸ਼ਿ/ਜ) ਰੂਪਨਗਰ ਵੀ ਕੈਂਪ ਵਿੱਚ ਸਾਮਲ ਹੋਏ। ਇਸ ਕੈਂਪ ਵਿੱਚ 31 ਵ੍ਹੀਲ ਚੇਅਰਜ਼,23 ਟਰਾਈਸਾੲਕਿਲ ਆਮ, 25 ਟਰਾਈਸਾਇਕਲ ਮੋਟਰਾਈਜ਼, 12 ਨਕਲੀ ਅੰਗ, 6 ਦ੍ਰਿਸ਼ਟੀਹੀਣ ਲਈ ਮੋਬਾਇਲ ਫੋਨ, 26 ਵੈਸਾਖੀਆਂ,9 ਮਾਨਸਿਕ ਵਿਕਲਾਂਗ ਲਈ ਐਮ. ਆਰ. ਕਿੱਟਸ,40 ਕੰਨਾਂ ਦੀਆ ਸੁਣਨ ਵਾਲੀਆਂ ਮਸ਼ੀਨਾਂ ਲਈ ਅਸੈਸਮੈਂਟ ਕੀਤੀ ਗਈ ਹੈ।ਅਲਿਮਕੋ ਦੀ ਟੀਮ ਵਿੱਚ ਡਾ. ਅਸ਼ੋਕ ਕੁਮਾਰ ਸਾਹੂ, ਸੀ੍ਰ ਅਨਿਲ ਕੁਮਾਰ ਅਤੇ ਸੀ੍ਰ ਮਨੋਰੰਜਨ ਓਜਾ, ਸਿਵਲ ਹਸਪਤਾਲ ਰੂਪਨਗਰ ਦੇ ਡਾ, ਵਿਰਦੀ ਹਾਜਰ ਹੋਏ।
ਕੈਂਪ ਵਿੱਚ ਅੰਮ੍ਰਿਤ ਬਾਲਾ ਜ਼ਿਲ੍ਹਾ ਸਮਾਜਿਕ ਸੁੱਰਖਿਆ ਅਫਸਰ, ਰੂਪਨਗਰ, ਰੈਡ ਕਰਾਸ ਦੇ ਮੈਂਬਰ ਸੁਰਿੰਦਰ ਦਰਦੀ, ਸਕੀਨਾਂ ਐਰੀ, ਕਿਰਨਪ੍ਰੀਤ ਗਿੱਲ, ਗਗਨਦੀਪ ਸੈਣੀ, ਭਾਰਤ ਸਰਕਾਰ ਦੇ ਲੇਬਰ ਅਤੇ ਰੋਜ਼ਗਾਰ ਵਿਭਾਗ ਦੇ ਅਧਿਕਾਰੀ ਸੰਤੋਖ ਕੁਮਾਰ ਸਿੰਘ, ਅਤੇ ਸੀ੍ਰ ਹੁਕਮ ਸਿੰਘ ਵਲੋਂ ਸੁਵੈ ਰੋਜ਼ਗਾਰ ਲਈ 25 ਵਿਅਕਤੀਆਂ ਦੇ ਨਾਂਅ ਵੀ ਦਰਜ ਕੀਤੇ ਗਏ।ਇਸ ਸਮੇਂ ਸਕੱਤਰ ਰੈਡ ਕਰਾਸ ਗੁਰਸੋਹਣ ਸਿੰਘ ਅਤੇ ਸਟਾਫ ਵਰੁਣ ਸ਼ਰਮਾ, ਦਲਜੀਤ ਕੌਰ ਅਤੇ ਵਲੰਟੀਅਰਜ ਵਲੋਂ ਕੈਂਪ ਲਈ ਪ੍ਰਬੰਧ ਅਤੇ ਅਲਿਮਕੋ ਦੀ ਟੀਮ ਨੂੰ ਕੈਂਪ ਲਈ ਸਹਿਯੋਗ ਦਿੱਤਾ ਗਿਆ।