ਹਰੀਸ਼ ਕਾਲੜਾ
- ਸਮਾਜ ਸੇਵੀ ਸੰਗਠਨ ਜਾਣਕਾਰੀ ਦੀ ਅਣਹੋਂਦ ਕਾਰਨ ਵਾਂਝੇ ਲੋੜਵੰਦਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਿਸੇਸ਼ ਉਪਰਾਲੇ ਕਰਨ-ਕਨੂ ਗਰਗ
ਨੰਗਲ, 28 ਅਕਤੂਬਰ 2020 - ਜ਼ਿਲਾ ਰੈੱਡ ਕਰਾਸ ਰੂਪਨਗਰ ਵਲੋਂ ਆਰਟੀਫਿਸ਼ੀਅਲ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆਂ ਅਤੇ ਨਿਉ ਇੰਡੀਆਂ ਇੰਸ਼ੋਰੈਸ਼ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਲਈ ਸਰਕਾਰੀ ਆਈ. ਟੀ. ਆਈ. ਨੰਗਲ ਵਿਖੇ ਅਸੈੱਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 27 ਟਰਾਇਸਾਈਕਲ, 29 ਵ੍ਹੀਲ ਚੇਅਰ , ਦ੍ਰਿਸ਼ਟੀਹੀਣਾਂ ਲਈ 11ਸਮਾਰਟ ਫੋਨ, ਕਰੈਚਰ 20, ਮਾਨਸਿਕ ਵਿਕਲਾਂਗ ਲਈ 14 ਐਮ.ਆਰ. ਕਿੱਟ, ਮੋਟਰਾਈਜ ਟਰਾਈਸਾਈਕਲ 32, ਕੰਨਾਂ ਦੀਆਂ ਸੁਣਨ ਵਾਲੀਆਂ ઠ40 ਮਸ਼ੀਨਾਂ, ਆਰਟੀਫਿਸ਼ਿਅਲ ਲਿੰਬਸ 17,ਕੈਲੀਪਰ 05, ਸਟਿੱਕ 06, ਕੁੱਲ 184 ਦਿਵਿਆਂਗ ਵਿਅਕਤੀਆਂ ਵਲੋਂ ਅਸੈੱਸਮੈਂਟ ਕੈਂਪ ਵਿਚ ਰਜਿਸਟਰੇਸ਼ਨ ਕਰਵਾਈ ਗਈ ।ਇਸ ਕੈਂਪ ਵਿਚ ਉਪ ਮੰਡਲ ਮੈਜਿਸਟਰੇਟ ਨੰਗਲ ਕਨੂ ਗਰਗ ઠਵਲੋ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਗਈ । ਰੈੱਡ ਕਰਾਸ ਸਟਾਫ ਅਤੇ ਵਲੰਟੀਅਰ ਵਲੋਂ ਅਲਿੰਮਕੋ ਦੀ ਟੀਮ ਨੂੰ ਵਿਸੇਸ਼ ਸਹਿਯੋਗ ਦਿਤਾ ਗਿਆ।
ਇਸ ਮੌਕੇ ਐਸ ਡੀ ਐਮ ਕਨੂ ਗਰਗ ਨੇ ਕਿਹਾ ਕਿ ਸਮਾਜ ਵਿਚ ਸਭ ਨੂੰ ਬਰਾਬਰਤਾ ਦਾ ਅਧਿਕਾਰੀ ਹੈ ਜਿਹੜੇ ਕੁੱਝ ਸਾਡੇ ਆਲੇ ਦੁਆਲੇ ਦੇ ਲੋਕ ਦਿਵਿਆਂਗ ਹਨ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣਾ ਸਾਡੀ ਜਿੰਮੇਵਾਰੀ ਹੈ ਅਤੇ ਪ੍ਰਸਾਸ਼ਨ ਇਸਦੇ ਲਈ ਪੂਰੀਤਰ੍ਹਾਂ ਵਚਨਵੱਧ ਹੈ। ਸਰਕਾਰ ਵਲੋਂ ਬਹੁਤ ਸਾਰੀਆਂ ਯੋਜਨਾਵਾਂ ਲੋਕਾਂ ਦੀ ਭਲਾਈ ਲਈ ਚਲਾਈਆਂ ਹੋਈਆਂ ਹਨ ਪ੍ਰੰਤੂ ਜਾਣਕਾਰੀ ਦੀ ਅਣਹੋਂਦ ਕਾਰਨ ਕਈਵਾਰ ਲੋੜਵੰਦ ਲੋਕ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਹਨਾਂ ਲੋੜਵੰਦਾ ਨੂੰ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਸਮਾਜ ਸੇਵੀ ਸੰਗਠਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹਰ ਇਕ ਜਰੂਰਤਮੰਦ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣਾ ਸਭ ਦਾ ਫਰਜ ਹੈ ਜਿਸਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਲਈ ਵਿਸੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਰੈਡ ਕਰਾਸ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਇਹਨਾਂ ਲੋੜਵੰਦਾ ਦੀ ਭਲਾਈ ਲਈ ਹੀ ਕੀਤੀ ਗਈ ਹੈ। ਜਿਵੇ ਜਿਵੇਂ ਜਾਗਰੂਕਤਾ ਵਿੱਚ ਵਾਧਾ ਹੋ ਰਿਹਾ ਹੈ ਹਰ ਇਕ ਪੱਖ ਤੋਂ ਲੋੜਵੰਦਾ ਨੂੰ ਢੁਕਵੀਆਂ ਸਹੂਲਤਾਂ ਦੇਣ ਦੇ ਉਪਰਾਲੇ ਹੋ ਰਹੇ ਹਨ। ਇਸ ਮੌਕੇ ਰੈਡ ਕਰਾਸ ਸੈਕਟਰੀ ਗੁਰਸੋਹਨ ਸਿੰਘ ਨੇ ਇਸ ਕੈਂਪ ਵਿੱਚ ਆਏ ਅਧਿਕਾਰੀਆਂ, ਸਰਕਾਰੀ ਆਈ ਟੀ ਆਈ ਵਲੋਂ ਕੀਤੇ ਪ੍ਰਬੰਧਾਂ ਅਤੇ ਵੱਖ ਵੱਖ ਯੋਜਨਾਵਾਂ ਦਾ ਲਾਭ ਲੈਣ ਲਈ ਪੁੱਜੇ ਦਿਵਿਆਂਗ ਵਿਅਕਤੀਆਂ ਅਤੇ ਉਹਨਾਂ ਦੇ ਸਹਿਯੋਗੀਆਂ ਦਾ ਵਿਸੇਸਤੋਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਅੱਜ ਦੇ ਕੈਂਪ ਵਿੱਚ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ ਅਤੇ ਸਮਾਜਿਕ ਵਿੱਥ ਰੱਖਣ ਦੀ ਪਾਲਣਾ ਕਰਕੇ ਹਾਜ਼ਰ ਲੋਕਾਂ ਨੇ ਜਾਗਰੂਕ ਹੋਣ ਦਾ ਪ੍ਰਮਾਣ ਦਿੱਤੀ ਹੈ।