ਬਲੱਡ ਡੌਨਰਜ਼ ਸੁਸਾੲਇਟੀ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾੲਇਟੀ ਨੇ ਲਗਾਇਆ ਖੂਨਦਾਨ ਕੈਂਪ
- 90 ਲੋਕਾਂ ਨੇ ਕੀਤਾ ਖੂਨਦਾਨ
ਰੋਹਿਤ ਗੁਪਤਾ
ਗੁਰਦਾਸਪੁਰ 17 ਅਪ੍ਰੈਲ 2024 - ਵੈਸਾਖੀ ਮੇਲੇ, ਖਾਲਸਾ ਸਾਜਨਾ ਦਿਵਸ,ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਅਤੇ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਤੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਸਥਾਨਿਕ ਪੁੱਡਾ ਗਰਾਂਊਂਡ ਜੇਲ੍ਹ ਰੋਡ ਵਿੱਖੇ ਲਗਾਇਆ ਗਿਆ। ਜਿਸ ਵਿੱਚ 90 ਖੂਨਦਾਨੀਆਂ ਨੇ ਅਪਣਾ ਖੂਨ ਦਾਨ ਕਰਕੇ ਬਹੂਤ ਹੀ ਵਧੀਆ ਸੇਵਾ ਨਿਭਾਈ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਗੁਰਸ਼ਰਨਜੀਤ ਸਿੰਘ ਪੁਰੇਵਾਲ ਅਤੇ ਬੀ.ਡੀ.ਐਸ ਦੇ ਪ੍ਰਧਾਨ ਆਦਰਸ਼ ਕੁਮਾਰ, ਪ੍ਰਵੀਨ ਅੱਤਰੀ, ਸ਼ੁਭਮ ਗੁਰੂ ਕਿਰਪਾ,ਸੁਨੀਲ ਹੰਸ, ਸੁਖਵਿੰਦਰ ਮੱਲ੍ਹੀ,ਕੇ.ਪੀ.ਐਸ ਬਾਜਵਾ, ਡਾ. ਅਰਜੁਨ ਭੰਡਾਰੀ , ਮਨੂੰ ਸ਼ਰਮਾਂ, ਅਵਤਾਰ ਸਿੰਘ ਘੁੰਮਣ ਅਤੇ ਰਾਜੇਸ਼ ਬੱਬੀ ਵੀ ਹਾਜ਼ਰ ਹੋਏ।