ਜੀ ਐੱਸ ਪੰਨੂ
ਪਟਿਆਲਾ 9 ਫਰਵਰੀ 2019 - ਸਮੇਂ ਸਮੇਂ ਦੀਆਂ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤੀ ਹੋਈ ਪੰਜਾਬ ਦੀ ਬਦ ਤੋਂ ਬੱਦਤਰ ਹੋ ਚੁੱਕੀ ਸਰਕਾਰੀ ਸਿੱਖਿਆ ਨੂੰ ਹੋਰ ਖਾਤਮੇ ਵੱਲ ਧੱਕਣ ਵਾਲੀ
ਕਾਂਗਰਸ ਸਰਕਾਰ ਵਿਰੁੱਧ ਅਧਿਆਪਕ ਵਰਗ ਨੇ ਇੱਕ ਜੁੱਟ ਹੋ ਸੰਘਰਸ਼ ਕਰਨ ਦਾ ਫੈਸਲਾ ਕਰ ਲਿਆ ਹੈ। ਲੀਡਰਾਂ ਕਿਹਾ ਕਿ ਮੁੱਖ ਮੰਤਰੀ ਦੇ 10ਵੀਂ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰਨ ਤੋਂ ਖਫਾ ਹੋਏ ਅਧਿਆਪਕਾਂਵੱਲੋਂ 10 ਫਰਵਰੀ ਨੂੰ ਪਟਿਆਲਾ ਵਿਖੇ ਮਹਾਂ-ਰੈਲੀ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਸਬੰਧੀ ਪਟਿਆਲਾ ਇਕਾਈ ਦੀ ਇੱਕ ਅਹਿਮ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਹੋਈ ਜਿਸ ਵਿੱਚ ਰੈਲੀ ਲਈ ਵੱਖ ਵੱਖਟੀਮਾਂ ਦਾ ਗਠਨ ਕਰ ਦਿੱਤਾ ਗਿਆ ਅਤੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿਤੀਆਂ ਜਾ ਰਹੀਆਂ ਹਨ। ਬਸੰਤ ਪੰਚਮੀ ਨਾਲ ਸਬੰਧਿਤ ਧਾਰਮਿਕ ਸਮਾਗਮਾਂ ਦੇ ਮੱਦੇਨਜਰ ਅਧਿਆਪਕਾਂ ਵੱਲੋਂ ਰੈਲੀ ਦਾ ਸਥਾਨ ਗੁਰੂਦੁਆਰਾਦੁੱਖਨਿਵਾਰਨ ਸਾਹਿਬ ਦੇ ਨੇੜੇ ਵਾਲੇ ਸਥਾਨ ਤੋਂ ਤਬਦੀਲ ਕਰਕੇ ਰਾਜਪੁਰਾ ਕਲੋਨੀ ਦੀ ਖਾਲੀ ਸਥਾਨ 'ਤੇ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਚ ਵਿਕਰਮਦੇਵ ਸਿੰਘ, ਅਵਤਾਰ ਖੇੜੀਮਾਨੀਆ, ਹਰਦੀਪ ਟੋਡਰਪੁਰ, ਪਰਮਜੀਤ ਸਿੰਘ, ਮਨੋਜ਼ ਘਈ, ਕਪੂਰ ਸਿੰਘ, ਗੁਰਪ੍ਰੀਤ ਗੁਰੀ ਅਤੇ ਕੁਲਦੀਪ ਗੋਬਿੰਦਪੁਰਾ ਨੇ ਦੱਸਿਆ ਕੇ ਇਕ ਪਾਸੇ ਸਰਕਾਰ ਸਿੱਖਿਆਸੁਧਾਰ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਉਹ ਸਿੱਖਿਆ ਅਤੇ ਸਿਹਤ ਵਰਗੇ ਮੁਢਲੇ ਹੱਕਾਂ ਤੇ ਡਾਕਾ ਮਾਰ ਕੇ ਉਹਨਾਂ ਨੂੰ ਪ੍ਰਾਇਵੇਟ ਹੱਥਾਂ ਵਿੱਚ ਦੇ ਕੇ ਖਤਮ ਕਰ ਰਹੀ ਹੈ। ਜਿਸ ਨੂੰ ਪੰਜਾਬ ਦੇ ਅਣਖੀ ਲੋਕ ਕਦੇਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਪੁੱਠਾ ਗੇੜਾ ਦੇਣਗੇ।