← ਪਿਛੇ ਪਰਤੋ
ਲੁਧਿਆਣਾ, 9 ਫਰਵਰੀ 2019 - ਅੱਜ ਇਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਕੈਲੀਫੋਰਨੀਆ ਦੇ ਸ਼ਹਿਰ ਦੇ ਕਮਿਸ਼ਨ ਮੈਂਬਰ ਅਤੇ ਅਮਰੀਕਾ ਦੀ ਡੈਮੋਕਰੇਟ ਪਾਰਟੀ ਦੇ ਡੈਲੀਗੇਟ ਸ. ਗੁਰਜਤਿੰਦਰ ਸਿੰਘ ਰੰਧਾਵਾ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੋਰ 'ਤੇ ਸਿਰੋਪਾਉ ਨਾਲ ਸਨਮਾਨਿਤ ਕਿਤਾ ਗਿਆ ਤੇ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਟਿੱਕਾ ਨੇ ਬੋਲਦਿਆਂ ਦੱਸਿਆ ਕਿ ਸ. ਰੰਧਾਵਾ ਨੇ ਅਮਰੀਕਾ ਦੀ ਰਾਜਨੀਤੀ 'ਚ ਆਪਣਾ ਇੱਕ ਨਿਵੇਕਲਾ ਸਥਾਨ ਬਣਾਇਆ ਹੈ ਅਤੇ ਦਸਤਾਰ ਦੀ ਅਮਰੀਕਾ 'ਚ ਪਹਿਚਾਣ ਬਣਾਉਣ ਲਈ ਸਹਾਈ ਹੋਏ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੇਵਾ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
Total Responses : 936