ਪੋਜੇਵਾਲ, 17 ਫ਼ਰਵਰੀ,2019: ਨੀਤੀ ਆਯੋਗ ਅਤੇ ਵਿੱਤ ਕਮਿਸ਼ਨ ਭਾਰਤ ਸਰਕਾਰ ਦੇ ਮੈਂਬਰ ਪ੍ਰੋਫੈਸਰ ਰਮੇਸ਼ ਚੰਦ ਨੇ ਅੱਜ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਭੂਰੀ ਵਾਲੇ ਗਰੀਬ ਦਾਸੀ ਗਰਲਜ਼ ਕਾਲਜ ਤੇ ਕਾਲਜੀਏਟ ਸਕੂਲ ਟੱਪਰੀਆਂ ਖੁਰਦ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ ਜ਼ਿੰਦਗੀ ’ਚ ਸਫ਼ਲ ਹੋਣ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ, ਜਿਨ੍ਹਾਂ ’ਚੋਂ ਇੱਕ ਪਾਤਰਤਾ ਤੇ ਦੂਸਰੀ ਲਿਆਕਤ ਹੈ।
ਉਨ੍ਹਾਂ ਕਿਹਾ ਕਿ ਪਾਤਰਤਾ ਤਾਂ ਅਸੀਂ ਸਕੂਲੀ ਅਤੇ ਕਾਲਜੀ ਪੜ੍ਹਾਈ ਤੋਂ ਹਾਸਲ ਕਰ ਲੈਂਦੇ ਹਾਂ ਪਰ ਲਿਆਕਤ ਹਾਸਲ ਕਰਨ ਲਈ ਅੰਦਰੂਨੀ ਗੁਣਾਂ ਅਤੇ ਬੌਧਿਕਤਾ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਅਰਥ ਸ਼ਾਸਤਰ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਤਰਤਾ ਨੂੰ ਅਸੀਂ ਕਿਸੇ ਵੀ ਨੌਕਰੀ ਜਾਂ ਅਹੁਦੇ ’ਤੇ ਚੁਣੇ ਜਾਣ ਲਈ ਜ਼ਰੂਰੀ ਸ਼ਰਤ ਵਜੋਂ ਮੰਨ ਸਕਦੇ ਹਾਂ, ਪਰ ਇਸ ਤੋਂ ਵੀ ਅੱਗੇ ਸਾਨੂੰ ਉਸ ਅਹੁਦੇ ਦੇ ਯੋਗ ਹੋਣ ਲਈ ਬੌਧਿਕਤਾ ਦਾ ਵੀ ਧਾਰਨੀ ਹੋਣਾ ਪਵੇਗਾ। ਪ੍ਰੋ. ਰਮੇਸ਼ ਚੰਦ ਨੇ ਮਹਾਰਾਜਾ ਬ੍ਰਹਮਾਨੰਦ ਭੂਰੀ ਵਾਲਿਆਂ ਵਲੋਂ ਆਪਣੀ ਦਿੱਭ-ਦਿ੍ਰਸ਼ਟੀ ਨਾਲ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ’ਚ ਵਿਦਿਅਕ ਪਛੜੇਵੇਂ ਨੂੰ ਦੂਰ ਕਰਨ ਲਈ ਖਾਸ ਕਰ ਲੜਕੀਆਂ ਦੀ ਉੱਚ ਵਿਦਿਆ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ, ਵਿਦਿਅਕ ਸੰਸਥਾਂਵਾਂ ਦੀ ਸਥਾਪਤੀ ਦੇ ਲਏ ਗਏ ਫ਼ੈਸਲੇ ਨੂੰ ਸਮੇਂ ਦੀ ਲੋੜ ਕਰਾਰ ਦਿੰਦਿਆਂ ਉਨ੍ਹਾਂ ਤੋਂ ਬਾਅਦ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਵਲੋਂ ਇਨ੍ਹਾਂ ਸੰਸਥਾਂਵਾਂ ’ਚ ਕੀਤੇ ਵਾਧੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਿਸ਼ਚੇ ਹੀ ਇਲਾਕੇ ’ਚ ਵਿੱਦਿਆ ਦਾ ਚਾਨਣ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿਆਰੀ ਸਿਖਿਆ ਦੇ ਨਾਲ-ਨਾਲ ਨੈਤਿਕ ਸਿਖਿਆ ਵੀ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਹਾਰਾਜ ਭੂਰੀ ਵਾਲੇ ਗਰੀਬ ਦਾਸੀ ਵਿਦਿਅਕ ਟਰੱਸਟ ਵਲੋਂ ਅੱਜ 12 ਕਾਲਜ ਤੇ ਸਕੂਲ ਮਾਨਵਤਾ ਦੀ ਭਲਾਈ ਲਈ ਚਲਾਏ ਜਾ ਰਹੇ ਹਨ। ਉਨ੍ਹਾਂ ਹੁਨਰੀ ਸਿਖਿਆ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਬਣ ਚੁੱਕੀ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਟੱਪਰੀਆਂ ਖੁਰਦ ਕਾਲਜ ਕੈਂਪਸ ਵਿਖੇ ਇਸ ਦਾ ਪ੍ਰਬੰਧ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਿਖਿਆ ਉਹ ਨਿਵੇਸ਼ ਹੈ ਜਿਸ ਦਾ ਮੁਨਾਫ਼ਾ ਅਸੀਂ ਉਮਰ ਭਰ ਤਕ ਲੈਂਦੇ ਹਾਂ। ਇਸ ਲਈ ਸਾਨੂੰ ਲੜਕੀਆਂ ਦੀ ਸਿਖਿਆ ’ਤੇ ਵੀ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਕਾਲਜ ਦੀ ਲਾਇਬ੍ਰੇਰੀ ਲਈ 21 ਹਜ਼ਾਰ ਰੁਪਏ ਦੀਆਂ ਕਿਤਾਬਾਂ ਦੇਣ ਦਾ ਐਲਾਨ ਵੀ ਕੀਤਾ।
ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਇਸ ਮੌਕੇ ਕਿਹਾ ਕਿ ਪ੍ਰੋ. ਰਮੇਸ਼ ਚੰਦ ਵਲੋਂ ਸਿਖਿਆ ਦੇ ਗੁਣਾਤਮਕ ਪੱਖਾਂ ’ਤੇ ਦਿੱਤਾ ਜ਼ੋਰ ਇਸ ਲਈ ਵੀ ਸਹੀ ਹੈ ਕਿ ਸਿਖਿਆ ਹਾਸਿਲ ਕਰਨ ਤੋਂ ਬਾਅਦ ਮਨੁੱਖ ਤੀਸਰੇ ਨੇਤਰ ਦਾ ਧਾਰਨੀ ਹੋ ਜਾਂਦਾ ਹੈ। ਉਨ੍ਹਾਂ ਇਸ ਮੌਕੇ ਸੱਦਾ ਦਿੱਤਾ ਕਿ ਨਾਮ ਜਪਣ, ਵੰਡ ਛੱਕਣ ਦੇ ਨਾਲ ਨਾਲ ਧੰਨ ਦਾ ਸਦਉਪਯੋਗ ਵੀ ਲਾਜ਼ਮੀਂ ਹੈ। ਉਨ੍ਹਾਂ ਨੇ ਵਿਆਹਾਂ ਅਤੇ ਸਮਾਜਿਕ ਸਮਾਗਮਾਂ ’ਤੇ ਖਰਚ ਘਟਾਉਣ ਦਾ ਸੱਦਾ ਦਿੰਦਿਆ ਕਿਹਾ ਕਿ ਅਜਿਹਾ ਕਰਕੇ ਜਿੱਥੇ ਅਸੀਂ ਬੇਲੋੜੇ ਖਰਚੇ ਦੇ ਬੋਝ ਤੋਂ ਬਚਾਂਗੇ, ਉਥੇ ਅਜਿਹੇ ਖਰਚ ਬਚਾ ਕੇ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਵੀ ਦੇ ਸਕਾਂਗੇ। ਉਨ੍ਹਾਂ ਕਿਹਾ ਕਿ ਭੂਰੀ ਵਾਲੇ (ਗਰੀਬ ਦਾਸੀ) ਸੰਪਰਦਾ ਵਲੋਂ ਸਿਖਿਆ ਨੂੰ ਪ੍ਰਫੁਲਿਤ ਕਰਨ ਲਈ ਲਾਇਆ ਬੂਟਾ ਹੁਣ ਘਣਛਾਂਵਾਂ ਦਰੱਖਤ ਬਣ ਕੇ ਫਲ ਦੇਣ ਲੱਗਿਆ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਨਾਲ ਹਜ਼ਾਰਾਂ ਬੱਚਿਆਂ ਨੂੰ ਸਿਖਿਆ ਮਿਲ ਰਹੀ ਹੈ।
ਇਸ ਤੋਂ ਪਹਿਲਾਂ ਪਿ੍ਰੰਸੀਪਲ ਡਾ. ਪ੍ਰੀਤਮ ਸਿੰਘ ਗਿੱਲ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਵਿਦਿਆਰਥਣਾਂ ਵਲੋਂ ਸਿਖਿਆ ਦੇ ਖੇਤਰ ਵਿੱਚ ਯੂਨੀਵਰਸਿਟੀ ਪੱਧਰ ’ਤ�