ਲੋਕੇਸ਼ ਰਿਸ਼ੀ
ਗੁਰਦਾਸਪੁਰ, 22 ਫਰਵਰੀ 2019: ਡਾ. ਦੀਪਕ ਭਾਟੀਆ ਪੀ.ਸੀ.ਐੱਸ ਨੇ ਐੱਸ.ਡੀ.ਐਮ ਗੁਰਦਾਸਪੁਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਬਾਬਾ ਬਕਾਲਾ ਵਿਖੇ ਐੱਸ.ਡੀ.ਐਮ ਵਜੋਂ ਸੇਵਾਵਾਂ ਨਿਭਾ ਰਹੇ ਸਨ।
2016 ਬੈਚ ਦੇ ਪੀ.ਸੀ.ਐੱਸ ਅਧਿਕਾਰੀ ਡਾ. ਭਾਟੀਆ ਜਲੰਧਰ ਵਿਖੇ ਸਹਾਇਕ ਕਮਿਸ਼ਨਰ ਅਤੇ ਪਟਿਆਲਾ ਵਿਖੇ ਡੀ.ਟੀ.ਓ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਆਪਣੇ ਦਫ਼ਤਰ ਦੇ ਸਟਾਫ਼ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਦਫ਼ਤਰ ਵਿਚ ਜੋ ਵੀ ਲੋਕ ਕੰਮਕਾਰ ਲਈ ਆਉਂਦੇ ਹਨ ਉਨ੍ਹਾਂ ਦੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣ।
ਡਾ. ਭਾਟੀਆ ਨੇ ਕਿਹਾ ਕਿ ਉਹ ਲੋਕਾਂ ਦੀ ਹਰ ਮੁਸ਼ਕਿਲ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਉਣਗੇ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਸੁਚਾਰੂ ਢੰਗ ਨਾਲ ਲੋਕਾਂ ਤਕ ਪੁੱਜਦਾ ਕੀਤਾ ਜਾਵੇਗਾ।