ਡਾ. ਮਨਪ੍ਰੀਤ ਗਿੱਲ ਨੂੰ ਸਨਮਾਨਿਤ ਕਰਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਡਾ. ਹਰਜੀਤ ਸਿੰਘ, ਡਾ. ਦਲੀਪ ਸਿੰਘ, ਪ੍ਰੋ. ਨਵਜੀਤ ਕੌਰ
ਫ਼ਤਿਹਗੜ੍ਹ ਸਾਹਿਬ, 16 ਅਪ੍ਰੈਲ(ਦੀਦਾਰ ਗੁਰਨਾ) ਮਾਤਾ ਗੁਜਰੀ ਕਾਲਜ ਵਿਖੇ ਆਸਟ੍ਰੇਲੀਆ ਦੇ ਆਇਰਨਵੁੱਡ ਇੰਸਟੀਚਿਊਟ ਨੇ ਦੌਰਾ ਕੀਤਾ। ਉਨ੍ਹਾਂ ਇਸ ਦੌਰੇ ਦੌਰਾਨ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਬੀ.ਐੱਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਆਇਰਨਵੁੱਡ ਇੰਸਟੀਚਿਊਟ ਦੇ ਇੰਟਰਨੈਸ਼ਨਲ ਸਕਾਲਰਸ਼ਿਪ ਸਲਾਹਕਾਰਾ ਦੇ ਡਾ. ਮਨਪ੍ਰੀਤ ਗਿੱਲ ਨੇ ਵਿਦਿਆਰਥੀਆਂ ਨੂੰ ਜਿੱਥੇ ਆਸਟ੍ਰੇਲੀਆ ਵਿਚ ਐਗਰੀਕਲਚਰ ਵਿਚ ਉਚੇਰੀ ਸਿੱਖਿਆ ਹਾਸਲ ਅਤੇ ਕੈਰੀਅਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ, ਉੱਥੇ ਉਹਨਾਂ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਬਾਰੇ ਵੀ ਦੱਸਿਆ।
ਇਸ ਮੌਕੇ ਬੀ. ਐੱਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਅੰਮ੍ਰਿਤਪਾਲ ਕੌਰ, ਰਾਹੁਲ ਰਾਣਾ ਅਤੇ ਨਵਦੀਪ ਕੌਰ ਨੂੰ ਆਇਰਨਵੁੱਡ ਇੰਸਟੀਚਿਊਟ ਵੱਲੋਂ ਸਕਾਲਰਸ਼ਿਪ ਵੀ ਦਿੱਤੀ ਗਈ।
ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਜਲਦ ਹੀ ਆਇਰਨਵੁੱਡ ਇੰਸਟੀਚਿਊਟ ਨਾਲ ਸਮਝੌਤਾ ਕੀਤਾ ਜਾਵੇਗਾ ਤਾਂ ਜੋ ਕਾਲਜ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਮੌਕੇ ਪ੍ਰਦਾਨ ਕੀਤੇ ਜਾ ਸਕਣ।ਇਸ ਮੌਕੇ ਡਾ. ਹਰਜੀਤ ਸਿੰਘ, ਡਾ. ਦਲੀਪ ਸਿੰਘ, ਪ੍ਰੋ. ਨਵਜੀਤ ਕੌਰ ਆਦਿ ਹਾਜ਼ਰ ਸਨ।