ਐਸ .ਡੀ ਐੱਮ ਫ਼ਤਿਹਗੜ੍ਹ ਸਾਹਿਬ ਡਾ ਸੰਜੀਵ ਕੁਮਾਰ ਨੂੰ ਰਿਪੋਰਟ ਪੇਸ਼ ਕਰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਸੋਹੀ
ਫ਼ਤਿਹਗੜ੍ਹ ਸਾਹਿਬ, 17 ਮਈ ( ਦੀਦਾਰ ਗੁਰਨਾ)- ਜ਼ਿਲ੍ਹਾ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਨੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪੋਲਿੰਗ ਬੂਥਾਂ ਦਾ ਆਡਿਟ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਤਿੰਨੇ ਹਲਕੇ ਅਮਲੋਹ, ਬਸੀ ਪਠਾਣਾ ਅਤੇ ਫ਼ਤਿਹਗੜ੍ਹ ਸਾਹਿਬ ਦੇ 533 ਬੂਥਾਂ ਵਿੱਚੋਂ 291 ਬੂਥਾਂ ਦੀਆ ਰਿਪੋਰਟਾ ਹਲਕਿਆਂ ਦੇ ਅਨੁਸਾਰ ਐਸ .ਡੀ ਐੱਮ ਸਾਹਿਬਾਨਾਂਂ ਨੂੰ ਸੌਂਪ ਦਿਤੀਆਂ ਹਨ ,ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨਾਲ ਗੁਰਵਿੰਦਰ ਸੋਨੀ ,ਹਰਭਜਨ ਜੱਲੋਵਾਲ ,ਬਲਿਹਾਰ ਸਿੰਘ ,ਰੋਹਿਤ ,ਗੁਰਚਰਨ ਸਿੰਘ, ਗੁਰਵਿੰਦਰ ਸੋਹੀ ਅਤੇ ਅਵਤਾਰ ਸਿੰਘ ਨੇ ਵੀ ਆਪਣੀ ਰਿਪੋਰਟ ਹਲਕਾ ਅਨੁਸਾਰ ਐਸ ,ਡੀ ,ਐੱਮ ਸਾਹਿਬਾਨਾ ਨੂੰ ਸੌਂਪੀਆਂ ਹਨ।