← ਪਿਛੇ ਪਰਤੋ
ਰਾਜਪੁਰਾ 23 ਜੁਲਾਈ , 2019: ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਦੀ ਪੇ੍ਰਨਾ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਅਾਈ ਡੀ ਕਾਰਡ, ਟਾਈ-ਬੈਲਟ ਲਈ ਸਕੂਲ ਮੁਖੀਆਂ ਵੱਲੋਂ ੳੁੱਦਮ ਕੀਤੇ ਜਾ ਰਹੇ ਹਨ| ਸਕੂਲਾਂ ਨੂੰ ਸਮਾਰਟ ਸਕੂਲ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਰਕਾਰੀ ਹਾਈ ਸਕੂਲ ਰਾਜਪੁਰਾ ਟਾੳੂਨ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਅਤੇ ਸਮੂਹ ਅਧਿਆਪਕਾਂ ਵੱਲੋਂ ਵੀ ਯਤਨ ਜਾਰੀ ਹਨ| ਸਰਕਾਰੀ ਹਾਈ ਸਕੂਲ ਰਾਜਪੁਰਾ ਦੇ ਅਧਿਅਾਪਕ ਰਾਜਿੰਦਰ ਸਿੰਘ ਚਾਨੀ ਨੇ ਅਾਪਣੀ ਨੇਕ ਕਮਾਈ ਵਿੱਚੋਂ 5100 ਰੁਪਏ ਸਕੂਲ ਭਲਾਈ ਫੰਡ ਵਿੱਚ ਵਿਦਿਆਰਥੀਆਂ ਲਈ ਖਰੀਦੀ ਜਾਣ ਵਾਲੀ ਟਾਈ-ਬੈਲਟ ਲਈ ਸਹਿਯੋਗ ਵੱਜੋਂ ਦਿੱਤੇ | ਸਕੂਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਨੇ ਰਾਜਿੰਦਰ ਸਿੰਘ ਚਾਨੀ ਦਾ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ| ਇਸ ਮੌਕੇ ੳੁਹਨਾਂ ਨਾਲ ਵੀਨਾ ਕੁਸਮ ਕਿਰਨ, ਵਿਜੇ ਕੁਮਾਰ ਵੀ ਹਾਜ਼ਰ ਰਹੇ|
Total Responses : 936