ਖਰੜ,17 ਅਗਸਤ 2019 - ਇਥੋ ਦੀ ਅਨਾਜ ਮੰਡੀ ਖਰੜ ਵਿਖੇ ਸਬ ਡਵੀਜ਼ਨ ਖਰੜ ਪੱਧਰ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ। ਖਰੜ ਦੇ ਐਸ.ਡੀ.ਐਮ.ਵਿਨੋਦ ਕੁਮਾਰ ਬਾਂਸਲ ਨੇ ਕੌਮੀ ਤਿਰੰਗਾ ਲਹਿਰਾਇਆ ਅਤੇ ਪੁਲਿਸ, ਐਨ.ਸੀ.ਸੀ. ਅਤੇ ਹੋਰ ਪਰੇਡ ਦੀਆਂ ਟੁਕੜੀਆਂ ਦਾ ਨਰੀਖਣ ਕੀਤਾ। ਮਾਰਚ ਪਾਸਟ ਤੋਂ ਸਲਾਮੀ ਲਈ।
ਉਨ੍ਹਾਂ ਨਸ਼ਿਆਂ ਦੇ ਖਿਲਾਫ ਸਹੁੰ ਵੀ ਚੁਕਾਈ ਅਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਮੁਹਿੰਮ ਵਿਚ ਅੱਗੇ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਗਮ ਵਿਚ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਿਕ ਮੈਬਰਾਂ ਅਤੇ ਵੱਖ -ਵੱਖ ਖੇਤਰਾਂ ਵਿਚ ਕੰਮ ਕਰਨ ਵਾਲਿਆਂ, ਸਰਕਾਰੀ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਹੋਰਨਾਂ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ। ਸਕੂਲਾਂ ਦੇ ਬੱਚਿਆਂ ਵਲੋਂ ਪੀ.ਟੀ.ਸ਼ੋਅ, ਡਬੱਲ ਸ਼ੋਅ, ਪੰਜਾਬੀ ਸਭਿਆਚਾਰਕ ਨੂੰ ਸਮਰਪਿਤ ਗਿੱਧਾ ਅਤੇ ਆਈਟਮਾਂ ਪੇਸ਼ ਕੀਤੀਆਂ ਗਈਆਂ। ਪ੍ਰਸਾਸ਼ਨ ਵਲੋਂ ਪੀ.ਟੀ.ਸੋਅ ਦੀਆਂ ਟੁਕੜੀਆਂ ਨੂੰ ਇੱਕ ਇੱਕ ਫਲਾਂਦਾਰ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਰੋਟਰੀ ਕਲੱਬ ਖਰੜ ਵਲੋਂ ਮੁਫਤ ਪੌਦੇ ਵੰਡੇ ਗਏ, ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਝਾਕੀ,ਪਰੇਡ ਵਾਲੀ ਬੱਚਿਆਂ ਲਈ ਪਾਣੀ ਦਾ ਪ੍ਰਬੰਧ , ਲਾਇਨਜ਼ ਕਲੱਬ ਖਰੜ ਵਲੋਂ ਪਾਣੀ ਵੀ ਸੇਵਾ ਕੀਤੀ ਗਈ।
ਇਸ ਮੌਕੇ ਸਬ ਰਜਿਸਟਰਾਰ ਖਰੜ ਗੁਰਮੰਦਰ ਸਿੰਘ, ਤਹਿਸੀਲਦਾਰ ਮਨਦੀਪ ਸਿੰਘ ਢਿਲੋ, ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ, ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਸਿਵਲ ਹਸਪਤਾਲ ਖਰੜ ਦੇ ਐਸ.ਐਮ.ਓ. ਡਾ. ਸੁਰਿੰਦਰ ਸਿੰਘ, ਕੌਸਲ ਖਰੜ ਦੇ ਈ.ਓ. ਰਾਜੇਸ ਸ਼ਰਮਾ, ਪਿੰ੍ਰ.ਭੁਪਿੰਦਰ ਸਿੰਘ, ਪਿਆਰਾ ਸਿੰਘ, ਸੰਜੀਵ ਕੁਮਾਰ, ਰਣਵਿੰਦਰ ਸਿੰਘ, ਸਹਾਇਕ ਖੁਰਾਕ ਤੇ ਸਪਲਾਈ ਅਫਸਰ ਖਰੜ ਇੰਦੂ ਬਾਲਾ, ਐਮ.ਈ. ਅਮਿੱਤ ਦੁਰੇਜ਼ਾ, ਕਮਲਜੀਤ ਕੌਰ, ਨਵਦੀਪ ਕੁਮਾਰ, ਪਰਦੀਪ ਕੁਮਾਰ ਡੀ.ਪੀ.ਈ. , ਮੰਡੀ ਸੁਪਰਵਾਈਜ਼ਰ ਬਲਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਮੁੱਖੀ, ਕਰਮਚਾਰੀ, ਸਕੂਲਾਂ ਦੇ ਸਟਾਫ ਮੈਂਬਰ, ਵਿਦਿਆਰਥੀ ਹਾਜ਼ਰ ਸਨ।