← ਪਿਛੇ ਪਰਤੋ
ਫ਼ਤਿਹਗੜ੍ਹ ਸਾਹਿਬ 13-ਅਕਤੂਬਰ-2019 ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸਹਿਜ਼ਾਦਪੁਰ ਦੇ ਕੋਲ਼ੋਂ ਵਗਦੀ ਭਾਖੜਾ ਨਹਿਰ 'ਚ ਪਾੜ ਪੈਣ ਦੇ ਨਾਲ਼ ਪਿੰਡ ਵਾਸੀਆਂ ਅਤੇ ਕਿਸਾਨਾਂ ਵਿੱਚ ਘਬਰਾਹਟ ਦਾ ਮਾਹੌਲ ਬਣਿਆਂ ਹੋਇਆ ਹੈ। ਸਹਿਜ਼ਾਦਪੁਰ ਵਾਸੀ ਸਿਕੰਦਰ ਸਿੰਘ ਨੇ ਫ਼ੋਨ ਕਰਕੇ ਬਾਬੂਸ਼ਾਹੀ ਦੇ ਪੱਤਰਕਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਪਾੜ ਨੂੰ ਪੂਰਨ ਲਈ ਪਿੰਡ ਵਾਸੀ ਸਵੇਰੇ ਤਕਰੀਬਨ 6 ਵਜੇ ਤੋਂ ਆਪਣੇ ਤੌਰ ਤੇ ਉੱਦਮ ਕਰ ਰਹੇ ਹਨ ਜਾਣਕਾਰੀ ਮੁਤਾਬਿਕ ਨਹਿਰ ਦੇ ਕਿਨਾਰੇ ਦੀ ਮਿੱਟੀ ਬੜੀ ਤੇਜ਼ੀ ਨਾਲ਼ ਖੁਰਦੀ ਜਾ ਰਹੀ ਹੈ ਜੇਕਰ ਇਸ ਉੱਤੇ ਕਾਬੂ ਨਾ ਪਾਇਆ ਗਿਆ ਤਾਂ ਕਿਸਾਨਾਂ ਦੀ ਪੱਕੀ ਪਕਾਈ ਝੋਨੇ ਦੀ ਫ਼ਸਲ ਤਬਾਹ ਹੋ ਜਾਵੇਗੀ ਜਿਸ ਨਾਲ਼ ਕਈ ਜ਼ਿੰਦਗੀਆਂ ਪ੍ਰਭਾਵਿਤ ਹੋਣਗੀਆਂ ਹਾਲਾਂਕਿ ਇਸ ਮੌਕੇ ਅਮਲੋਹ ਤੋਂ ਕਾਂਗਰਸ ਦੇ ਐਮ ਐਲ ਏ ਕਾਕਾ ਰਣਦੀਪ ਦੀ ਪਹਿਲ ਕਦਮੀ ਵੀ ਸ਼ਲਾਘਾਯੋਗ ਹੈ ਕਿਉਂਕਿ ਪਿੰਡ ਸਹਿਜ਼ਾਦਪੁਰ ਦੀ ਹੱਦ ਉਨ੍ਹਾਂ ਦੇ ਹਲਕੇ ਨਾਲ਼ ਲੱਗਦੀ ਹੈ, ਅਤੇ ਉਨ੍ਹਾਂ ਨੇ ਇਨਸਾਨੀਅਤ ਨੂੰ ਤਰਜੀਹ ਦਿੰਦਿਆਂ ਹੋਇਆਂ ਕਈ ਸੀਨੀਅਰ ਅਧਿਕਾਰੀਆਂ ਨਾਲ਼ ਗੱਲ ਕੀਤੀ ਅਤੇ ਲੋਕਾਂ ਦੀ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਇਆ
Total Responses : 936