ਯੁਵਰਾਜ ਰਣਇੰਦਰ ਸਿੰਘ
ਜਗਦੀਸ਼ ਥਿੰਦ
ਜਲਾਲਾਬਾਦ 8 ਨਵੰਬਰ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਾਣਇੰਦਰ ਸਿੰਘ 8 ਨਵੰਬਰ ਨੂੰ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਵੋਟਰਾਂ ਦਾ ਧੰਨਵਾਦ ਕਰਨ ਲਈ ਪੁੱਜ ਰਹੇ ਹਨ ।
ਰਮਿੰਦਰ ਆਂਵਲਾ ਐੱਮ ਐੱਲ ਏ ਜਲਾਲਾਬਾਦ
---------------------------------------------------------
ਸਥਾਨਕ ਹਰਕ੍ਰਿਸ਼ਨ ਰਿਜੋਰਟ ਵਿੱਚ ਰੱਖੇ ਸਮਾਗਮ ਵਿੱਚ ਜਲਾਲਾਬਾਦ ਹਲਕੇ ਨਾਲ ਸਬੰਧਤ ਪਿੰਡਾਂ , ਸ਼ਹਿਰ ਅਤੇ ਕਸਬਿਆਂ ਤੋਂ ਪੰਚ ,ਸਰਪੰਚ ,ਕਾਂਗਰਸ ਆਗੂ ਅਤੇ ਵੱਡੀ ਗਿਣਤੀ ਆਮ ਨਾਗਰਿਕ ਪੁੱਜ ਰਹੇ ਹਨ ।
ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਦੀ ਜ਼ਿਮਨੀ ਚੋਣ ਮੌਕੇ ਪੰਜਾਬ ਸਰਕਾਰ ਦੇ ਹੋਰਨਾਂ ਮੰਤਰੀਆਂ , ਵਿਧਾਇਕਾਂ , ਮੈਂਬਰ ਪਾਰਲੀਮੈਂਟ ਵਾਂਗ ਹੀ ਰਣਇੰਦਰ ਸਿੰਘ ਨੇ ਕਈ ਦਿਨਾਂ ਤੱਕ ਜਲਾਲਾਬਾਦ ਹਲਕੇ ਅੰਦਰ ਰੁਕ ਕੇ ਰਮਿੰਦਰ ਆਵਲਾ ਦੀ ਚੋਣ ਮੁਹਿੰਮ ਭਖਾਇਆ ਸੀ ।
ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਖੇਰੂੰ ਖੇਰੂੰ ਹੋ ਚੁੱਕੀ ਲੀਡਰਸ਼ਿਪ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਤੋਰਨ ਲਈ ਰਣਇੰਦਰ ਸਿੰਘ ਨੇ ਅਹਿਮ ਰੋਲ ਨਿਭਾਇਆ ਸੀ ।
ਅੱਜ ਹੋਣ ਜਾ ਰਹੀ ਧੰਨਵਾਦੀ ਰੈਲੀ ਮੌਕੇ ਅਬੋਹਰ ਹਲਕੇ ਦੇ ਯੂਥ ਆਗੂ ਸੰਦੀਪ ਜਾਖੜ , ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ , ਸਾਬਕਾ ਮੰਤਰੀ ਹੰਸ ਰਾਜ ਜੋਸਨ ਸਾਬਕਾ , ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ , ਕੁਲਦੀਪ ਸਿੰਘ ਬਰਾੜ , ਮੀਨੂੰ ਬਰਾੜ , ਅਮਰਜੀਤ ਕੰਬੋਜ , ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰੰਜਮ ਕਾਮਰਾ , ਯੂਥ ਕਾਂਗਰਸ ਆਗੂ ਰਾਜ ਬਖਸ਼ ਕੰਬੋਜ , ਸੁਖਵਿੰਦਰ ਸਿੰਘ ਕਾਕਾ , ਯੂਥ ਕਾਂਗਰਸ ਆਗੂ ਗੁਰਜੋਤ ਸੰਧੂ , ਸਰਪੰਚ ਹੈਪੀ ਸੰਧੂ , ਦਰਸ਼ਨ ਲਾਲ ਵਾਟਸ , ਡਾਕਟਰ ਬੀ ਡੀ ਕਾਲੜਾ ,ਐਡਵੋਕੇਟ ਵਿਕਰਮ ਕੰਬੋਜ , ਹਰਮੀਤ ਕੰਬੋਜ ਪੰਮਾ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ ।