ਚੰਡੀਗੜ੍ਹ, 8 ਨਵੰਬਰ 2019 - ਉੱਘੇ ਪੰਜਾਬੀ ਵਿਦਵਾਨ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਗੁਜਰਾਂ ਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਦੇ ਆਨਰੇਰੀ ਸਕੱਤਰ ਡਾ: ਐੱਸ ਪੀ ਸਿੰਘ ਕਰਤਾਰਪੁਰ ਸਾਹਿਬ ਲਾਂਘਾ ਉਦਘਾਟਨੀ ਸਮਾਗਮ ਚ ਸ਼ਾਮਿਲ ਹੋਣ ਲਈ ਕੱਲ੍ਹ ਸਵੇਰੇ ਪਾਕਿਸਤਾਨ ਜਾਣਗੇ।
ਉਹ ਰਾਤ ਲਾਹੌਰ ਚ ਕਿਆਮ ਕਰਨਗੇ ਤੇ ਸਵੇਰ ਸਾਰ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ। ਪਾਕਿਸਤਾਨ ਸਰਕਾਰ ਤੇ ਸੱਦਾ ਪੱਤਰ ਨੂੰ ਪਰਵਾਨ ਕਰਕੇ ਡਾ. ਐੱਸ ਪੀ ਸਿੰਘ ਨਾਲ ਉਨ੍ਹਾਂ ਦੀ ਜੀਵਨ ਸਾਥਣ ਪ੍ਰੋ: ਜਗਜੀਤ ਕੌਰ ਵੀ ਜਾ ਰਹੇ ਹਨ। ਡ: ਐੱਸ ਪੀ ਸਿੰਘ 11 ਨਵੰਬਰ ਨੂੰ ਵਾਪਸ ਲੁਧਿਆਣਾ ਆ ਜਾਣਗੇ।