ਅਸ਼ਵਨੀ ਸ਼ਰਮਾ
ਗੜਸ਼ੰਕਰ, 21 ਜਨਵਰੀ 2020 - ਬੀਤ ਇਲਾਕੇ ’ਚ ਵਿੱਦਿਆ ਦਾ ਚਾਨਣ ਬਿਖੇਰ ਰਹੀ ਭੂਰੀਵਾਲੇ ਐਜੂਕੇਸ਼ਨ ਸੰਸਥਾ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਪਬਲਿਕ (ਸੀ ਬੀ ਐਸ ਈ) ਸਕੂਲ ਮਨਸੋਵਾਲ ਬੀਤ ਦਾ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਕੰਚਨ ਬਾਲਾ ਦੀ ਅਗੁਵਾਈ ਹੇਠ ਕਰਵਾਇਆ ਗਿਆ।ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਪਬਲਿਕ ਸਕੂਲ ਦੇ ਨੰਨੇ੍ਹ ਮੁੰਨੇ੍ਹ ਬੱਚਿਆਂ ਨੇ “ਮੰਗਲਾਚਰਣ” ਸ਼ਬਦ ਦੀ ਅਰਦਾਸ ਤੇ ਅਚਾਰੀਆ ਚੇਤਨਾ ਨੰਦ ਜੀ ਭੁਰੀਵਾਲਿਆਂ ਨੇ ਸ਼ਮਾ੍ਹ ਰੋਸ਼ਨ ਕਰਕੇ ਕਰਵਾਈ।ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਮੌਕੇ ਪ੍ਰਿੰਸੀਪਲ ਕੰਚਨ ਬਾਲਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ ਕੇ ਸਕੂਲ ਦੀਆਂ ਗਤੀਵਿਧੀਆ ਤੋ ਜਾਣੂ ਕਰਵਾਉਦਿਆਂ ਕਿਹਾ ਕਿ ਮਾਤਾ-ਪਿਤਾ ਨੇ ਜੋ ਆਪਣੇ ਘਰਾਂ ਦੇ ਚਿਰਾਗ ਇਸ ਵਿੱਦਿਅਕ ਅਦਾਰੇ ਦੇ ਸੁਪਰਦ ਕੀਤੇ ਹਨ ਉਨਾ੍ਹ ਨੂੰ ਸਕੂਲੀ ਵਿੱਦਿਆ ਤੇ ਨੈਤਿਕਤਾ ਕਦਰਾਂ ਕੀਮਤਾਂ ਦੇ ਨਾਲ- ਨਾਲ ਅਧਿਆਤਮਿਕ ਵਿੱਦਿਆ ’ਚ ਵੀ ਨਿੰਪੁਨ ਕਰਨਾ ਸਾਡਾ ਟੀਚਾ ਹੋਵੇਗਾ।
ਸਕੂਲ ਦੇ ਨਰਸਰੀ ਤੋ ਦਸਵੀ ਤੱਕ ਦੇ ਬੱਚਿਆਂ ਨੇ ਪੇਂਡੂ ਸਭਿੱਆਚਾਰ ਤੇ ਪੰਜਾਬ ਦੇ ਪੁਰਾਤਨ ਵਿਰਸੇ ਨਾਲ ਜੁੜੀਆਂ ਵੰਨਗੀਆਂ ਦੇ ਨਾਲ ਨਾਲ ਸਮਾਜ ਦੀ ਸੋਚ ‘ਭਰੂਣ ਹੱਤਿਆ’,‘ਨਸ਼ੇ ਨਾਲ ਬਰਬਾਦੀ’, ਧੀਆਂ ਤੇ ਵੱਧ ਰਹੇ ਅੱਤਿਆਚਾਰ, ਦੇਸ਼ ਲਈ ਸ਼ਹਾਦਤ ਅਤੇ ਰਾਖੀ ਤੇ ਕੋਰੀਓਗਾ੍ਰਫੀ, ਸੰਸਕ੍ਰਿਤ ਸਲੋਕ ਦਾ ਉਚਾਰਣ ਤੇ ਵਿਆਖਿਆ,ਪੇਸ਼ ਕਰ ਆਪਣੇ ਹੁਨਰ ਦਾ ਵਿੱਲਖਣ ਪ੍ਰਦਰਸ਼ਨ ਕਰ ਵਾਹ-ਵਾਹ ਖੱਟੀ।
ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦੇ ਸਰਪ੍ਰਸਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਸਕੂਲ ਸਟਾਫ ਦੀ ਅਣਥੱਕ ਮੇਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਆ ਗ੍ਰਹਿਣ ਕਰਨ ਨਾਲ ਅਨੇਕਾਂ ਨੇਤਰ ਖੁੱਲ੍ਹ ਜਾਂਦੇ ਹਨ। ਜੀਵਨ ਵਿੱਚ ਚੰਗੀ ਸਿੱਖਿਆ ਤੇ ਸੰਸਕਾਰ ਮਿਲਣ ਤੇ ਹਰ ਬੁਲੰਦੀ ਤੇ ਸਹਿਜੇ ਪਹੁੰਚਿਆ ਜਾ ਸਕਦੇ।ਜਿਸਦੇ ਲਈ ਵਿੱਦਿਅਕ ਅਤੇ ਅਧਿਆਤਮਿਕ ਗੁਰੁ ਦਾ ਵੱਡਮੁੱਲਾ ਯੋਗਦਾਨ ਹੁੰਦੇ।
ਇਸ ਮੌਕੇ ਵਿੱਦਿਅਕ ,ਖੇਡਾਂ ਤੇ ਹੋਰ ਵਿਲੱਖਣ ਪੇਸ਼ਕਾਰੀਆਂ ’ਚ ਸਾਲ ਭਰ ਅੱਵਲ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਕੂਲ ਸਟਾਫ ਵਲੋ ਟਰੱਸਟ ਦੀ ਸਹਾਇਤਾ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਟਿੱਕਾ ਜਤਿੰਦਰ ਚੰਦ,ਚੌਧਰੀ ਤੀਰਥ ਰਾਮ ਭੂੰਬਲਾ,ਸਤਪਾਲ ਭਾਟੀਆ ਬਾਲੇਵਾਲ,ਦੌਲਤ ਰਾਮ ਬਜਾੜ ਪ੍ਰਧਾਨ ਭੂਰੀਵਾਲੇ ਆਸ਼ਰਮ ਕੈਨੇਡਾ, ਡਾ ਯਸ਼ਪਾਲ ਬੂਥਗੜ੍ਹ, ਰਵੀਕਾਂਤ ਭੂੰਬਲਾ, ਯਸ਼ਪਾਲ ਭਾਟੀਆ ਨੰਨੂਵਾਲ, ਮਹਿੰਦਰ ਪਾਲ ਚੇਚੀ, ਪ੍ਰਿੰ: ਕੰਚਨ ਬਾਲਾ, ਕੈਪਟਨ ਹੰਸ ਰਾਜ ਕਟਾਰੀਆ, ਚੌਧਰੀ ਜੈ ਚੰਦ,ਠੇਕੇਦਾਰ ਭਜਨ ਲਾਲ, ਪਿ੍ਰੰਸੀਪਲ ਗੁਰਸ਼ਰਨ ਕੌਰ ਸਿੱਧੂ, ਪਿ੍ਰੰ:ਕ੍ਰਿਸ਼ਨਾ ਡੋਡ, ਪ੍ਰਿੰ: ਦਵਿੰਦਰ ਕੌਰ,ਪ੍ਰਿੰ ਸੁਖਵਿੰਦਰ ਕੌਰ, ਪ੍ਰਿੰ ਮਨਜੀਤ ਕੌਰ,ਪ੍ਰਿੰ ਮਧੂ ਕੰਵਰ ਸਮੇਤ ਵੱਖ-ਵੱਖ ਪਿੰਡਾਂ ਤੋ ਬੱਚਿਆਂ ਦੇ ਮਾਤਾ -ਪਿਤਾ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।