ਅਸ਼ੋਕ ਵਰਮਾ
ਬਠਿੰਡਾ 24 ਜਨਵਰੀ 2020 - ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜਥੇਬੰਦੀ ਦੀ ਬਠਿੰਡਾ ਇਕਾਈ ਵਲੋਂ ਸਿਵਲ ਸਰਜਨ ਬਠਿੰਡਾ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਗਗਨਦੀਪ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਸਿਹਤ ਮੰਤਰੀ ਪੰਜਾਬ ਨੂੰ ਵਾਰ-ਵਾਰ ਆਪਣੇ ਮਸਲਿਆਂ ਸਬੰਧੀ ਮੰਗ ਪੱਤਰ ਦੇ ਕੇ ਮੀਟਿੰਗ ਦਾ ਸਮਾਂ ਮੰਗਿਆ ਗਿਆ ਹੈ, ਪਰ ਸਮਾਂ ਦੇਣ ਦੀ ਬਜਾਏ ਟਾਲ ਮਟੋਲ ਵਾਲੀ ਨੀਤੀ ਹਮੇਸ਼ਾ ਅਪਣਾਈ ਜਾਂਦੀ ਰਹੀ ਹੈੇ।
ਮੀਟਿੰਗ ਨਾ ਮਿਲਣ ਦੇ ਕਾਰਨ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਦੀਆਂ ਚੱਲੀਆਂ ਆ ਰਹੀਆਂ ਮੰਗਾਂ ਮਲਟੀਪਰਪਜ਼ ਕੇਡਰ ਦਾ ਨਾਂ ਬਦਲਣਾ, ਨਵ ਨਿਯੁਕਤੀ ਮਲਟੀਪਰਪਜ਼ ਕਾਮਿਆਂ ਦਾ ਪ੍ਰਵੇਸ਼ਨ ਪੀਰੀਅਡ ਦੋ ਸਾਲ ਦਾ ਕਰਨਾ, ਕੱਚੇ ਕਾਮਿਆਂ ਤੋਂ ਪੱਕੇ ਕਰਨਾ, ਪਲਟੀਪਰਪਜ਼ ਹੈਲਥ ਵਰਕਰ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੱਕੇ ਤੌਰ 'ਤੇ ਕਰਨਾ, ਬਣਦੀਆਂ ਪੋਸਟਾਂ 'ਤੇ ਪਦਉੱਨਤੀਆਂ ਕਰਨੀਆਂ, ਪਦ ਉਨਤੀ ਨਾ ਹੋਣ ਦੀ ਸੂਰਤ 'ਚ 10 ਸਾਲ ਬਾਅਦ ਅਗਲਾ ਪੇ-ਸਕੇਲ ਦੇਣਾ, ਵਧਦੀ ਅਬਾਦੀ ਅਤੇ ਨਵੇਂ ਬਣੇ ਜ਼ਿਲਿ੍ਹਆਂ ਵਿਚ ਨਵੀਆਂ ਅਸਾਮੀਆਂ ਦੀ ਰਚਨਾ ਕਰਨੀ, 2007 'ਚ ਭਰਤੀ ਹੋਏ ਮਲਟੀਪਰਪਜ਼ ਹੈਲਥ ਵਰਕਰ ਜੋ ਪੁਰਾਣੀ ਪੈਨਸ਼ਨ ਸਕੀਮ 'ਚ ਆ ਚੁੱਕੇ ਹਨ ਉਨ੍ਹਾਂ ਦਾ ਸੀਪੀਐਫ਼ ਵਿਚੋਂ ਬਕਾਇਆ ਕਢਵਾ ਕੇ ਦੇਣਾ ਤੇ ਹੋਰ ਮੰਗਾਂ ਲੰਬੇ ਸਮੇਂ ਦੀਆਂ ਲਟਕ ਰਹੀਆਂ ਹਨ। ਇਸ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਿਹਤ ਮੰਤਰੀ ਪੰਜਾਬ ਵਲੋਂ ਅਜੇ ਵੀ ਮੁਲਾਜ਼ਮਾਂ ਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹੋਰ ਤਿੱਖਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿਚ ਭੁਪਿੰਦਰ ਕੌਰ, ਸੁਖਦੀਪ ਸਿੰਘ, ਜਸਵਿੰਦਰ ਸ਼ਰਮਾ, ਹਰਜੀਤ ਸਿੰਘ, ਗੁਰਪ੍ਰਰੀਤ ਸਿੰਘ, ਸੁਰਜੀਤ ਸਿੰਘ, ਗੁਲਸ਼ਨ ਖਾਂ, ਓਮ ਪ੍ਰਕਾਸ਼, ਮਮਤਾ ਰਾਣੀ, ਪਰਮਿੰਦਰ ਕੌਰ, ਅਮਰਜੀਤ ਕੌਰ, ਰਾਜੇਸ਼ ਕੁਮਾਰ, ਨਿਰਮਲਜੀਤ ਕੌਰ, ਬਲਵਿੰਦਰ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ, ਧਰਮਿੰਦਰ ਕੁਮਾਰ, ਗੁਰਸੇਵਕ ਸਿੰਘ, ਪੂਰਨ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਸੁਖਮੰਦਰ ਸਿੰਘ, ਕਮਲੇਸ਼ ਰਾਣੀ, ਕੁਲਦੀਪ ਸੰਗਤ, ਜੁਝਾਰ ਸਿੰਘ, ਰਾਜਵਿੰਦਰ, ਗੁਰਪ੍ਰਰੀਤ ਕੌਰ, ਮਲਕੀਤ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਨਰਪਿੰਦਰ ਸਿੰਘ ਆਦਿ ਮੌਜੂਦ ਸਨ।