ਹਰੀਸ਼ ਕਾਲੜਾ
ਮੋਰਿੰਡਾ, 4 ਅਗਸਤ 2020 - ਸਰਕਾਰ ਦੀਆਂ ਸਮੇਂ ਸਮੇਂ ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਪਿੰਡ ਵਾਸੀਆਂ ਨੂੰ ਉਨਾਂ ਦੇ ਪਿੰਡ ਵਿੱਚ ਹੀ ਰੋਜਗਾਰ ਦੇ ਮੋਕੇ ਮੁਹੱਈਆਂ ਕਰਵਾਉਣ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਕੀਤ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਮੋਰਿੰਡਾ ਨੇ ਦੱਸਿਆ ਕਿ ਬਲਾਕ ਮੋਰਿੰਡਾ ਅਧੀਨ ਗ੍ਰਾਮ ਪੰਚਾਇਤਾਂ ਵਿੱਚ ਮਹਾਤਮਾ ਗਾਂਧੀ ਨਰੇਗਾ ਤਹਿਤ ਛੱਪੜ ਦੀ ਸੁਧਾਈ ਅਤੇ ਨਵੀਨੀਕਰਨ, 400 ਪਲਾਂਟੇਸ਼ਨ, ਵਿਅਕਤੀਗਤ ਕੰਮ, ਰੂਰਲ ਕੁਨੈਕਟੀਵਿਟੀ, ਪਾਰਕਾਂ ਅਤੇ ਖੇਡ ਮੈਦਾਨ, ਡਰੇਨ, ਨਰਸਰੀ, ਪੀ.ਐਮ.ਏ.ਵਾਈ-ਜੀ ਅਤੇ ਹੋਰ ਵਿਭਾਗ ਨਾਲ ਮਿਲਕੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਗ-ਨਰੇਗਾ ਤਹਿਤ ਹੁਣ ਤੱਕ 147.56 ਲੱਖ ਲੇਬਰ ਨੂੰ ਮਿਹਨਤਾਨੇ ਦੇ ਰੂਪ ਵਿੱਚ ਦਿੱਤੇ ਜਾ ਚੁੱਕੇ ਹਨ। ਮਗ-ਨਰੇਗਾ ਤਹਿਤ ਹੁਣ ਤੱਕ 2140 ਪਹਿਵਾਰਾਂ ਨੂੰ 55923 ਦਿਹਾੜੀਆਂ ਦਾ ਰੋਜਗਾਰ ਦਿੱਤਾ ਜਾ ਚੁੱਕਾ ਹੈ। ਮਗ-ਨਰੇਗਾ ਤਹਿਤ ਵਿਅਕਤੀਗਤ ਕੰਮ ਜਿਵੇਂ ਪਸ਼ੂ ਸੈਡ, ਬਾਕਰੀਆਂ/ਸ਼ੂਰ ਦਾ ਸੈਡ ਬਣਾਏ ਜਾ ਰਹੇ ਹਨ ਜਿਸ ਨਾਲ ਪਿੰਡ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ। ਇਸੇ ਤਰਾਂ ਪਿੰਡ ਦੇ ਲੋਕਾਂ ਦੀ ਸਿਹਤ ਬਿਹਤਰ ਬਣਾਉਣ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਗ੍ਰਾਮ ਪੰਚਾਇਤ ਅਮਰਾਲੀ ਦਾ ਖੇਡ ਮੈਦਾਨ ਬਣਕੇ ਤਿਆਰ ਹੈ ਅਤੇ ਗ੍ਰਾਮ ਪੰਚਾਇਤ ਕਕਰਾਲੀ ਦਾ ਖੇਡ ਮੈਦਾਨ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਤਰਾਂ ਕਈ ਪਿੰਡਾਂ ਵਿੱਚ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਮਗ-ਨਰੇਗਾ ਸਕੀਮ ਤੋ ਇਲਾਵਾ ਇਸ ਸਮੇਂ ਬਲਾਕ ਮੋਰਿੰਡਾ ਵਿਖੇ ਸਮਾਰਟ ਵਿਲੇਂਜ ਕੰਪੇਨ, ਵਿਵੇਕੀ ਗ੍ਰਾਟ, ਵਿੱਤ ਕਮਿਸ਼ਨਰ ਅਤੇ ਪੰਚਾਇਤ ਫੰਡ ਨਾਲ ਵੀ ਕੰਮ ਚੱਲ ਕੰਮ ਚੱਲ ਰਹੇ ਹਨ।