← ਪਿਛੇ ਪਰਤੋ
ਫਿਰੋਜ਼ਪੁਰ, 16 ਅਕਤੂਬਰ 2020 - ਪਲਾਟ ਦਾ ਇਕਰਾਰਨਾਮਾ ਕਰਕੇ ਉਸ ਦੀ ਰਜਿਸਟਰੀ ਨਾ ਕਰਵਾ ਕੇ ਦੇਣ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ 2 ਵਿਅਕਤੀਆਂ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪਾਲ ਸਿੰਘ ਪੁੱਤਰ ਵਾਸੀ ਮੱਲਵਾਲ ਰੋਡ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਦੋਸ਼ੀਅਨ ਮਹਿੰਦਰਪਾਲ ਜੈਨ ਪੁੱਤਰ ਰਤਨ ਪਾਲ ਜੈਨ ਵੱਲੋਂ ਇਕ ਪਲਾਟ ਅੱਛੇਵਾਲਾ ਰੋਡ ਰੇੜੇ ਰਿਸ਼ੀ ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ ਦਾ ਇਕਾਰਨਾਕਾਮਾ ਉਸ ਦੇ ਤੇ ਨਿਸ਼ਾ ਵਿੱਜ ਪਤਨੀ ਸੁਭਾਸ਼ ਵਾਸੀ ਮਕਾਨ ਨੰਬਰ 543 ਆਜ਼ਾਦ ਨਗਰ ਫਿਰੋਜਪੁਰ ਸ਼ਹਿਰ ਨਾਲ ਕਰਕੇ ਸਾਢੇ 3 ਲੱਖ ਰੁਪਏ ਬਿਆਨਾਂ ਹਾਸਲ ਕੀਤਾ ਸੀ ਤੇ ਮਿਥੀ ਹੋਈ ਤਾਰੀਖ ਤੇ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ। ਦੋਸ਼ੀ ਭਗਤ ਸਿੰਘ ਜੈਨ ਪੁੱਤਰ ਰਤਨ ਲਾਲ ਜੈਨ ਵਾਸੀਅਨ ਮਕਾਨ ਨੰਬਰ 52-1/3 ਗਲੀ ਨੰਬਰ 1 ਫਿਰੋਜ਼ਪੁਰ ਕੈਂਟ ਨੇ ਇਕਰਾਰਨਾਮਾ ਤੋਂ ਕੁਝ ਦਿਨ ਪਹਿਲਾ ਟਰਾਂਸਪਾਰ ਡੀਡ ਉਕਤ ਪਲਾਟ ਮਹਿੰਦਰਪਾਲ ਜੈਨ ਦੇ ਨਾਮ ਕਰਕੇ ਠੱਗੀ ਮਾਰਨ ਵਿਚ ਹਿੱਸੇਦਾਰੀ ਕੀਤੀ ਹੈ। ਇਸੇ ਤਰ੍ਹਾਂ ਦੋਸ਼ੀਅਨ ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 971