ਪਾਰਸ ਬਲਿਸ ਹਸਪਤਾਲ ਕੋਲ ਅੰਬਾਲਾ, ਕਰਨਾਲ, ਯਮੁਨਾਨਗਰ, ਸੋਲਨ ਇਲਾਕਿਆਂ ਵਿਚ ਨਵਜਨਮੇ ਬਚਿਆਂ ਲਈ ਵੈਂਟੀਲੇਟਡ ਐਂਬੂਲੈਂਸ ਦੀ ਸਹੂਲਤ
ਭਾਰਤ ਵਿਚ ਹਰ ਸਾਲ 7 ਲੱਖ 60 ਹਜ਼ਾਰ ਨਵ ਜਨਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਜੋ ਦੁਨਿਆਂ ਵਿਚ ਸਭ ਤੋਂ ਵੱਧ ਹੈ : ਡਾ. ਕੇ.ਐਲਐਨ ਰਾਓ
ਭਾਰਤ ਵਿਚ ਮਰਨ ਵਾਲੇ 70 ਫੀਸਦੀ ਬੱਚਿਆਂ ਦੀ ਮੌਤ ਜਨਮ ਤੋਂ 4 ਹਫਤਿਆਂ ਵਿਚ ਹੋ ਜਾਂਦੀ ਹੈ : ਡਾ. ਭਾਕੂ
ਚੰਡੀਗੜ੍ਹ, 31 ਜੁਲਾਈ 2019: ਭਾਰਤ ਅਤੇ ਖਾਸ ਕਰ ਕੇ ਹਰਆਿਣਾ ਵਿਚ ਜੱਚਾ-ਬੱਚਾ ਸਿਹਤ ਸੇਵਾਵਾਂ ਬਾਰੇ ਪਾਰਸ ਬਲਿੱਸ ਹਸਪਤਾਲ ਪੰਚਕੂਲਾ ਦੀ ਟੀਮ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਟੀਮ ਵਿਚ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਦੇ ਡਾਇਰੈਕਟਰ ਡਾ. ਓ.ਐਨ. ਭਾਕੂ, ਬੱਚਾ ਸਰਜ਼ਰੀ ਵਿਭਾਗ ਦੇ ਡਾਇਰੈਕਟਰ ਡਾ. ਕੇ.ਐਲ.ਐਨ ਰਾਓ, ਸੀਨੀਅਰ ਕੰਸਲਟੈਂਟ ਡਾ. ਰਜਿੰਦਰ ਸ਼ੈਟੀ ਅਤੇ ਨਵ ਜਣੇਪਾ ਵਿਭਾਗ ਦੇ ਕੰਸਲਟੈਂਟ ਡਾ. ਸੌਰਭ ਗੋਇਲ ਸਨ।
ਡਾ. ਓ.ਐਨ. ਭਾਕੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦੁਨਿਆਂ ਭਰ 'ਚ ਹਰ ਸਾਲ 5 ਸਾਲ ਤੋਂ ਘੱਟ ਉਮਰ ਦੇ 66 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ 'ਚੋਂ 44 ਫੀਸਦੀ ਬੱਚੇ ਜਨਮ ਦੇ ਪਹਿਲੇ 28 ਦਿਨ੍ਹਾਂ (ਨਿਓਨੇਟਲ ਸਮੇਂ) ਮਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਇਹ ਦਰ 54 ਫੀਸਦੀ ਹੈ। ਦੁਨੀਆਂ ਭਰ 'ਚ ਜਨਮ ਲੈਣ ਵਾਲੇ ਬੱਚਿਆਂ ਦਾ ਪੰਜਵਾਂ ਹਿੱਸਾ ਭਾਰਤ ਵਿਚ ਪੈਦਾ ਹੁੰਦਾ ਹੈ, ਜਦਕਿ ਜਣੇਪੇ ਤੋਂ ਬਾਅਦ ਇਕ ਚੌਥਾਈ ਮੌਤਾ ਵੀ ਭਾਰਤ ਵਿਚ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਸਾਲ 7 ਲੱਖ 60 ਹਜ਼ਾਰ ਜਨਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ਵਿੱਚੋਂ 70 ਫੀਸਦੀ ਬੱਚਿਆਂ ਦੀ ਮੌਤ ਜਨਮ ਦੇ ਪਹਿਲੇ 4 ਹਫਤਿਆਂ ਦੌਰਾਨ ਹੋ ਜਾਂਦੀ ਹੈ।
ਡਾ. ਸੌਰਭ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲ ਹੀ ਵਿਚ ਪੀਜੀਆਈ ਚੰਡੀਗੜ੍ਹ 'ਚ ਤਿੰਨ ਬੱਚਿਆਂ ਨੇ ਸਮੇਂ ਤੋਂ ਪਹਿਲਾਂ ਜਨਮ ਲਿਆ, ਜਿਨ੍ਹਾਂ 'ਚੋਂ ਇਕ ਬੱਚੇ ਦਾ ਵਜਨ ਇਕ ਕਿਲੋਂ ਤੋਂ ਵੀ ਘੱਟ ਸੀ ਅਤੇ ਉਸ ਨੂੰ ਪਾਰਸ ਬਲਿਸ ਹਸਪਤਾਲ ਭੇਜਿਆ ਗਿਆ, ਜਿੱਥੇ ਬਾਲ ਸੰਭਾਲ ਦਾ ਵਿਸ਼ੇਸ਼ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਬੱਚੇ ਦੇ ਕਾਮਯਾਬ ਇਲਾਜ ਤੋਂ ਬਾਅਦ ਜਦ ਉਸ ਦਾ ਵਜਨ ਡੇਢ ਕਿਲੋਗਰਾਮ ਤੋਂ ਵੱਧ ਹੋ ਗਿਆ ਹਸਪਤਾਲ 'ਚੋਂ ਛੁੱਟੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਉਸ ਨਾਲ ਪੈਦਾ ਹੋਏ ਦੂਜੇ ਦੋ ਬੱਚਿਆਂ ਦੀ ਕਿਸੇ ਹੋਰ ਹਸਪਤਾਲ ਵਿਚ ਮੌਤ ਹੋ ਗਈ।
ਡਾ. ਕੇ.ਐਲਐਨ ਰਾਓ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਨਵ ਜਨਮੇ ਬੱਚਿਆਂ ਵਿਚ ਖੁਰਾਕ ਨਲੀ ਤੇ ਸਾਹ ਨਾਲੀ ਦੇ ਸੰਗਮ, ਅੰਤੜੀਆਂ, ਹਰਨੀਆ ਵਰਗੀਆਂ ਸਮੱਸਿਆਵਾਂ ਅਕਸਰ ਆ ਰਹੀਆਂ ਹਨ, ਜਿਨ੍ਹਾਂ ਨੂੰ ਐਮਰਜੈਂਸੀ ਸਰਜ਼ਰੀ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਾਰਸ ਬਲਿਸ ਹਸਪਤਾਲ ਵਿਚ ਨਵ ਜਨਮੇ ਬੱਚਿਆਂ ਦੇ ਆਪ੍ਰੇਰਸ਼ਨ ਕੀਤੇ ਜਾਂਦੇ ਹਨ ਅਤੇ ਬੱਚੇ ਤੰਦਰੂਸਤ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਾਰਸ ਬਲਿਸ ਹਸਪਤਾਲ ਕੋਲ ਅੰਬਾਲਾ, ਯਮੁਨਾਨਗਰ, ਪਟਿਆਲਾ, ਕਰਨਾਲ, ਸੋਲਨ ਅਤੇ ਨਾਲਾਗੜ ਇਲਾਕਿਆਂ 'ਚ ਵੈਂਟੀਲੇਟਡ ਐਂਬੂਲੈਂਸ ਦਾ ਵੀ ਪ੍ਰਬੰਧ ਹੈ।