ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ ,2019 - ਭਾਰਤੀ ਅਥੈਟਿਕਸ ਐਸੋਸੀਏਸ਼ਨ ਵਲੋ ਮਿਤੀ 14 ਸਤੰਬਰ ਤੋਂ 15 ਸਤੰਬਰ 2019 ਤੱਕ ਵਾਰ ਹੀਰੋ ਸਟੇਡੀਅਮ ਵਿੱਚ 31 ਵੀ ਉੱਤਰੀ ਜ਼ੋਨ 14 ਸਾਲਾ ਅਥੈਟਿਕਸ ਚੈਂਪੀਅਨਸ਼ਪਿ ਕਰਵਾਈ ਗਈ।ਜਿਸ ਵਿਚ ਮਾਰਸ਼ਲ ਅਕੈਡਮੀ ਸ੍ਰੀઠ ਅਨੰਦਪੁਰ ਸਾਹਿਬ ਦੇ ਲਵਪ੍ਰੀਤ ਸਿੰਘ ਨੇ 100 ਮੀਟਰ ਰੇਸ ਵਿਚ ਸੋਨੇ ਦਾ ਤਗਮਾ ਅਤੇ ਲੰਬੀ ਛਾਲ ਵਿਚ ਚਾਂਦੀ ਦਾ ਤਮਗਾ ਜਿੱਤਿਆ।
ਲਵਪ੍ਰੀਤ ਦੇ ਕੋਚ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੇ ਚੈਂਪੀਅਨਸ਼ਪਿ ਦਾ ਸੱਭ ਤੋਂ ਵਧੀਆ ਅਥਲੀਟ ਹੋਣ ਦਾ ਮਾਣ ਵੀ ਹਾਸਲ ਕੀਤਾ ਹੈ ਇਸ ਮੌਕੇ ਤੇ ਅਕੈਡਮੀ ਦੇ ਅਥਲੈਟਿਕਸ ਕੋਚ ਇੰਦਰਜੀਤ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਡਾਇਰੈਕਟਰ ਸਿਖਲਾਈ ਅਤੇ ਡਾਇਰੈਕਟਰ ਐਡਮਿਨ ਪੀ, ਆਈ, ਐੱਸ ਮੋਹਾਲੀ ਅਤੇ ਮਾਰਸ਼ਲ ਅਕੈਡਮੀ ਦੇ ਫੁੱਟਬਾਲ ਕੋਚਿਜ ਜਸਵੰਤ ਸਿੰਘ , ਜਸਵਿੰਦਰ ਸਿੰਘ, ਅਮਰਜੀਤ ਸਿੰਘ, ਸੰਜੀਵ ਸ਼ਰਮਾ ਜੂਡੋ ਕੋਚ, ਗੁਰਜੀਤ ਕੌਰ ਬਾਕਸਿੰਗ ਕੋਚ ਨੇ ਵਧਾਈ ਦਿੱਤੀ।
ਜਿਕਰਯੋਗ ਹੈ ਕਿ ਖੇਡਾਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਕਾਮਨਵੈਲਥ ਖੇਡਾਂ ਅਤੇ ਏਸ਼ੀਅਨ ਖੇਡਾਂ ਵਿੱਚ ਤਗਮਾ ਜੇਤੂ ਖਿਡਾਰੀਆਂ ਲਈ ਨਕਦ ਇਨਾਮ ਦੀ ਰਾਸ਼ੀ 25 ਲੱਖ ਰੁਪਏ ਤੋਂ ਵਧਾ ਕੇ 01 ਕਰੋੜ ਰੁਪਏ ਕਰ ਦਿੱਤੀ ਹੈ। ਉਨ੍ਹਾਂ ਦੀ ਮੁਫਤ ਟ੍ਰਨਿੰਗ ਅਤੇ ਸਿਖਲਾਈ ਦੇ ਪ੍ਰਬੰਧ ਕੀਤੇ ਗਏ ਹਨ।ਅਜਿਹੇ ਮੁਕਾਬਲੇ ਦੇ ਲਈ ਖਿਡਾਰੀਆਂ ਨੂੰ ਛੋਟੀ ਉਮਰ ਵਿਚ ਤੋਂ ਹੀ ਤਿਆਰ ਕਰਨ ਲਈ ਮਾਰਸ਼ਲ ਅਕੈਡਮੀ ਵਰਗੀਆਂ ਸੰਸਥਾਵਾਂ ਦੀ ਵੱਡੀ ਭੁਮਿਕਾ ਹੈ। ਖਿਡਾਰੀਆਂ ਨੂੰ ਪਰੇਰਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਮੋਹਾਲੀ ਵਿੱਚ 500 ਖਿਡਾਰੀਆਂ ਲਈ 01 ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਸਟਲ ਦਾ ਨਿਰਮਾਣ ਕੀਤਾ ਗਿਆ ਹੈ। ਪੰਜਾਬ ਦੇ ਖੇਡ ਵਿਭਾਗ ਵੱਲੋਂ ਬਾਹਰੋਂ ਹੁਨਰਮੰਦ ਕੋਚਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਸਾਡੇ ਮੌਜੂਦਾਂ ਕੋਚ ਵੀ ਹੋਰ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਚਰਨਗੰਗਾ ਬੁਹਮੰਤਵੀ ਆਊਟਡੋਰ ਸਟੇਡੀਅਮ ਤਿਆਰ ਕਰਕੇ 14 ਅਗਸਤ ਨੂੰ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਹੈ ਇਸ ਨਾਲ ਖੇਡਾਂ ਅਤੇ ਖਿਡਾਰੀਆਂ ਨੂੰ ਭਾਰੀ ਉਤਸਾਹ ਮਿਲ ਰਿਹਾ ਹੈ।ਸਪੀਕਰ ਰਾਣਾ ਕੇ.ਪੀ.ਸਿੰਘ ਇਸ ਇਲਾਕੇ ਵਿਚ ਖੇਡ ਸਟੇਡੀਅਮ ਉਸਾਰਨ, ਖੇਡ ਮੇਲਿਆਂ ਦਾ ਪ੍ਰਬੰਧ ਕਰਨ, ਜਿਮ ਸਥਾਪਿਤ ਕਰਨ ਅਤੇ ਖੇਡ ਕਿੱਟਾਂ ਦੀ ਵੰਡ ਕਰਕੇ ਛੋਟੀ ਉਮਰ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਵਲੋਂ ਖੇਡ ਮੇਲਿਆਂ ਵਿਚ ਸਿਰਕਤ ਕਰਕੇ ਆਮ ਲੋਕਾਂ ਨੂੰ ਖੇਡਾਂ ਨਾਲ ਜੋੜਨ ਨੂੰ ਤਰਜੀਹ ਦਿਤੀ ਜਾਂਦੀ ਹੈ।