← Go Back
ਜਵਾਹਰਪੁਰ 'ਚ 6 ਹੋਰ ਕੇਸ ਆਏ ਪਾਜ਼ੀਟਿਵ, ਮੁਹਾਲੀ ਦੇ ਕੇਸਾਂ ਦੀ ਗਿਣਤੀ ਹੋਈ 36 ਮੁਹਾਲੀ, 9 ਅਪ੍ਰੈਲ, 2020 : ਜ਼ਿਲਾ ਮੁਹਾਲੀ ਦੇ ਡੇਰਾਬਸੀ ਹਲਕੇ ਵਿਚਲੇ ਪਿੰਡ ਜਵਾਹਰਪੁਰ ਵਿਚ 6 ਹੋਰ ਜਣੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ 6 ਸੈਂਪਲਾਂ ਦੀ ਰਿਪੋਰਟ ਆ ਗਈ ਤੇ ਇਹ ਪਾਜ਼ੀਟਿਵ ਹੈ। ਇਸ ਮਗਰੋਂ ਹੁਣ ਜ਼ਿਲ•ੇ ਦੇ ਕੇਸਾਂ ਦੀ ਗਿਣਤੀ 36 ਹੋ ਗਈ ਹੈ। ਉਹਨਾਂ ਮੁੜ ਦੁਹਰਾਇਆ ਕਿ ਅਜਿਹਾ ਇਸ ਕਰ ਕੇ ਵੀ ਹੋ ਰਿਹਾ ਹੈ ਕਿਉਂਕਿ ਅਸੀਂ ਇਕੱਲੇ ਇਕਾਂਤਵਾਸ ਦੀ ਨੀਤੀ ਹੀ ਨਹੀਂ ਅਪਣਾ ਰਹੇ ਬਲਕਿ ਵੱਡੀ ਪੱਧਰ 'ਤੇ ਸੈਂਪਲਿੰਗ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਹਰ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਰਹੇ 25 ਤੋਂ 55 ਵਿਅਕਤੀਆਂ ਦੀ ਸ਼ਨਾਖਤ ਕਰ ਕੇ ਟੈਸਟਿੰਗ ਕੀਤੀ ਗਈ ਹੈ ਤੇ ਅਸੀਂ ਅੰਕੜਿਆਂ ਪਿੱਛੇ ਲੁਕ ਨਹੀਂ ਰਹੇ। ਉਹਨਾਂ ਦੱਸਿਆ ਕਿ ਇਕੱਲੇ ਜਵਾਹਰਪੁਰ ਵਿਚ 142 ਸੈਂਪਲ ਲਏ ਗਏ ਹਨ। ਜ਼ਿਲ•ੇ ਵਿਚ ਹੁਣ ਤੱਕ 629 ਲੋਕਾਂ ਦੇ ਸੈਂਪਲ ਲਏ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਅਦਿੱਖ ਦੁਸ਼ਮਣ ਖਿਲਾਫ ਲੜਾਈ ਲੜ ਰਹੇ ਹਾਂ ਤੇ ਵੱਡੀ ਪੱਧਰ 'ਤੇ ਟੈਸਟਿੰਗ ਵਿਖਾ ਕੇ ਇਸ ਰੋਗ ਖਿਲਾਫ ਜਿੱਤ ਦਰਜ ਕਰ ਰਹੇ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਸਰਕਾਰ ਵੱਲੋਂ ਤੈਅ ਇਹਤਿਹਾਤ ਤੇ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ।
Total Responses : 936