ਨਵੀਂ ਦਿੱਲੀ, 29 ਜੁਲਾਈ 2019 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਇੰਟਰਨੈਸ਼ਨਲ ਟਾਈਗਰ ਡੇਅ' 'ਤੇ ਦੇਸ਼ 'ਚ ਬਾਘਾਂ ਦੀ ਸੁਰੱਖਿਆ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਰਤ 'ਚ ਚੀਤਿਆਂ ਦੀ ਹਾਲਤ ਸਾਲ 2014 ਦੇ ਮੁਕਾਬਲੇ ਸਾਲ 2018 'ਚ ਬਿਹਤਰ ਹੋਈ ਹੈ।
ਉਨ੍ਹਾਂ ਨੇ 'ਆਲ ਇੰਡੀਆ ਟਾਈਗਰ ਐਸਟੀਮੇਸ਼ਨਨ 2018' ਦੀ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਭਾਰਤ 'ਚ ਸਾਲ 2014 'ਚ ਜਿੱਥੇ ਬਾਘਾਂ ਦੀ ਗਿਣਤੀ 2,226 ਸੀ, ਉੱਥੇ ਹੀ ਹੁਣ ਸਾਲ 2018 'ਚ ਇਹ ਅੰਕੜਾ 2,967 ਹੋ ਗਿਆ ਹੈ। ਉਨ੍ਹਾਂ ਕਿਹਾ ਕਿ 9 ਸਾਲ ਪਹਿਲਾਂ ਸੇਂਟ ਪੀਟਰਸਬਰਗ 'ਚ ਫ਼ੈਸਲਾ ਲੈ ਕੇ ਸਾਲ 2022 ਤੱਕ ਬਾਘਾਂ ਦੀ ਆਬਾਦੀ ਦੁੱਗਣੀ ਕਰਨ ਦਾ ਮਕਸਦ ਰੱਖਿਆ ਗਿਆ ਸੀ। ਭਾਰਤ 'ਚ ਅਸੀਂ ਇਹ ਉਦੇਸ਼ ਚਾਰ ਸਾਲ ਪਹਿਲਾਂ ਪੂਰਾ ਕਰ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਬਾਘਾਂ ਦੀ ਜਨਗਣਨਾ ਨੂੰ ਲੈ ਕੇ ਐਲਾਨੇ ਗਏ ਨਤੀਜਿਆਂ ਨਾਲ ਹਰ ਭਾਰਤੀ ਅਤੇ ਹਰ ਕੁਦਰਤ ਪ੍ਰੇਮੀ ਨੂੰ ਖ਼ੁਸ਼ੀ ਮਿਲੇਗੀ।