ਗਰੀਬ ਬਸਤੀ ਵਿੱਚ ਵਸਦੇ ਇਸ ਕੁੜੀ ਦੇ ਹੁਨਰ ਦਾ ਜੇਕਰ ਮਿਲ ਜਾਵੇ ਕੋਈ ਪਾਰਖੀ
ਰੋਹਿਤ ਗੁਪਤਾ
ਗੁਰਦਾਸਪੁਰ , 25 ਅਪ੍ਰੈਲ 2024 :
ਕੋਈ ਸਮਾਂ ਸੀ ਜਦੋਂ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਲਈ ਜਿਆਦਾ ਸਾਧਨ ਨਹੀਂ ਸਨ ਹੁੰਦੇ। ਉਨਾਂ ਸਮਿਆਂ ਵਿੱਚ ਛੋਟੇ ਛੋਟੇ ਕਸਬਿਆਂ ਤੇ ਬਸਤੀਆਂ ਦਾ ਹੁਨਰ ਦੱਬ ਕੇ ਰਹਿ ਜਾਂਦਾ ਸੀ। ਸੋਸ਼ਲ ਮੀਡੀਆ ਦੇ ਜਮਾਨੇ ਨੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੇ ਕਈ ਤਰੀਕੇ ਦੇ ਦਿੱਤੇ ਹਨ ਪਰ ਹਜੇ ਵੀ ਬਸਤੀਆਂ ਦਾ ਕੁਝ ਹੁਨਰ ਗਰੀਬੀ ਹੇਠ ਦੱਬਿਆ ਪਿਆ ਹੈ। ਅਜਿਹੀ ਇੱਕ ਗ਼ਰੀਬੀ ਕਾਰਨ ਬਾਜ਼ਾਰਾਂ ਵਿੱਚ ਸਾਮਾਨ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੀ ਰਾਣੀ ਨਾਮ ਦੀ ਲੜਕੀ ਵੀ ਹੈ । ਬਟਾਲਾ ਦੀ ਬੀਕੋ ਬਸਤੀ ਵਿੱਚ ਰਹਿਣ ਵਾਲੀ ਰਾਣੀ ਦੀ ਆਵਾਜ਼ ਏਨੀ ਮਿੱਠੀ ਹੈ ਕਿ ਜਿੱਥੇ ਵੀ ਉਹ ਬਾਜ਼ਾਰ ਵਿੱਚ ਜਾਂ ਕਿਤੇ ਹੋਰ ਉਹ ਕੁਝ ਗਾਣ ਬਹਿ ਜਾਂਦੀ , ਉੱਥੇ ਹੀ ਆਸ ਪਾਸ ਦੇ ਲੋਕ ਆਪ ਹੀ ਰੁਕ ਕੇ ਔਰਤ ਵੱਲੋਂ ਗਾਏ ਗੀਤ ਨੂੰ ਸੁਣਨ ਲਈ ਮਜਬੂਰ ਹੋ ਜਾਂਦੇ ਹਨ। ਪਰ ਰਾਣੀ ਦਾ ਇਹ ਹੁਨਰ ਕੁਦਰਤੀ ਹੈ। ਇਸ ਨੂੰ ਨਾ ਤਾਂ ਨਿਖਾਰਨ ਲਈ ਕੋਈ ਗੁਰੂ ਮਿਲਿਆ ਹੈ ਅਤੇ ਨਾ ਹੀ ਇਸਨੇ ਖੁਦ ਕੋਈ ਰਿਹਸਲ ਕੀਤੀ ਹੈ। ਫਿਰ ਵੀ ਇਸ ਦੀ ਆਵਾਜ਼ ਇੰਨੀ ਪਿਆਰੀ ਹੈ ਕਿ ਬਿਨਾਂ ਤਾਲ ਅਤੇ ਸਾਜ ਸੰਗੀਤ ਦੇ ਵੀ ਸੁਣਨ ਵਾਲੇ ਦੀ ਰੂਹ ਖੁਸ਼ ਕਰ ਦਿੰਦੀ ਹੈ।ਜੇਕਰ ਬਸਤੀਆਂ ਵਿੱਚ ਛੁਪੇ ਅਜਿਹੇ ਹੁਨਰ ਨੂੰ ਕੋਈ ਚੰਗਾ ਮਾਰਗ ਦਰਸ਼ਕ ਜਾਂ ਫਿਰ ਪਲੇਟਫਾਰਮ ਮਿਲ ਜਾਵੇ ਤਾਂ ਬਸਤੀਆਂ ਦੇ ਇਹ ਕੋਲੇ ਹੀਰੇ ਸਾਬਤ ਹੋ ਸਕਦੇ ਹਨ।
ਰਾਣੀ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਲਗਭਗ ਸਾਰੇ ਹੀ ਗਾਉਂਦੇ ਹਨ । ਉਸ ਨੇ ਵੀ ਆਪਣੇ ਭੈਣ ਭਰਾਵਾਂ ਵੱਲ ਵੇਖ ਕੇ ਹੀ ਗਾਉਣਾ ਸ਼ੁਰੂ ਕਰ ਦਿੱਤਾ । ਉਹ ਬਾਜ਼ਾਰਾਂ ਵਿੱਚ ਛੋਟਾ ਮੋਟਾ ਸਮਾਨ ਵੇਚਦੇ ਹਨ ਫਤਿਹ ਸਮਾਨ ਵੇਚਣ ਲਈ ਕਦੀ ਕਦੇ ਬਾਜ਼ਾਰਾਂ ਵਿੱਚ ਵੀ ਗਾਉਂਦੇ ਹਨ ਜਾਂ ਫਿਰ ਵਿਆਹ ਸ਼ਾਦੀਆਂ ਵਿੱਚ ਇਕੱਠੇ ਹੋ ਕੇ ਸਾਰਾ ਪਰਿਵਾਰ ਗਾਂਦਾ ਹੈ। ਉਸਨੇ ਕਿਹਾ ਕਿ ਲੋਕ ਉਸ ਦੀ ਆਵਾਜ਼ ਪਸੰਦ ਕਰਦੇ ਹਨ ਪਰ ਉਸ ਨੂੰ ਕਦੇ ਕਿਤੇ ਹੋਰ ਗਾਉਣ ਦਾ ਮੌਕਾ ਨਹੀਂ ਮਿਲਿਆ।
ਉਥੇ ਹੀ ਰਾਣੀ ਦੇ ਪਤੀ ਨੇ ਕਿਹਾ ਕਿ ਰਾਨੀ ਦੀ ਆਵਾਜ਼ ਮਿੱਟੀ ਹੈ ਅਤੇ ਉਹ ਅਤੇ ਉਸਦਾ ਪਰਿਵਾਰ ਉਸ ਨੂੰ ਹਮੇਸ਼ਾ ਸਪੋਰਟ ਕਰਦਾ ਹੈ। ਉਹ ਬਾਜ਼ਾਰ ਵਿੱਚ ਗਾਉਣ ਨੂੰ ਬੁਰਾ ਨਹੀਂ ਸਮਝਦੇ। ਜੇਕਰ ਉਸ ਦੀ ਆਵਾਜ਼ ਲੋਕਾਂ ਨੂੰ ਵੀ ਚੰਗੀ ਲੱਗਦੀ ਹੈ ਤਾਂ ਉਸਨੂੰ ਸਾਰੀ ਦੁਨੀਆਂ ਦੇ ਸਾਹਮਣੇ ਲਿਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ।