ਗੁਰਭਜਨ ਗਿੱਲ
ਕਿੰਨੀ ਸਿਆਸਤ ਕਿੰਨੀ ਸ਼ਰਧਾ - ਪੜ੍ਹੋ, ਕਰਤਾਰਪੁਰ ਲਾਂਘਾ ਨੀਂਹ ਪੱਥਰ ਸਮਾਗਮ 'ਤੇ ਮੰਚ ਤੋਂ ਕੌਣ ਕੀ ਬੋਲਿਆ ?
ਡੇਰਾ ਬਾਬਾ ਨਾਨਕ, 26 ਨਵੰਬਰ 2018 - ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਵੱਖ ਵੱਖ ਸਿਆਸੀ ਲੀਡਰਾਂ ਵੱਲੋਂ ਭਾਸ਼ਣ ਦਿੱਤੇ ਗਏ, ਜਿੰਨ੍ਹਾਂ 'ਚ ਕਈਆਂ ਨੇ ਆਪਣੀ ਸਿਆਸਤ ਜਾਰੀ ਰੱਖੀ। ਕਿਸ ਸਿਆਸੀ ਨੇਤਾ ਨੇ ਕੀ ਭਾਸ਼ਣ ਦਿੱਤਾ, ਪੜ੍ਹਨ ਲਈ ਹੇਠ ਦੇਖੋ :-
ਗੁਰਜੀਤ ਸਿੰਘ ਔਜਲਾ ਐੱਮ ਪੀ ਹਰਿਮੰਦਰ ਸਾਹਿਬ ਸਰੋਵਰ ਤੋਂ ਜਲ ਦੀ ਗਾਗਰ ਲੈ ਕੇ ਆਏ। ਵੈਂਕਈਆ ਨਾਡੂ ਨੂੰ ਸੁਨੀਲ ਜਾਖੜ ,ਸੁੱਖੀ ਤੇ ਔਜਲਾ ਨੇ ਭੇਂਟ ਕੀਤੀ
ਸੁਆਗਤੀ ਸ਼ਬਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੇ
ਭਾਰਤ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।
ਡੇਰਾ ਬਾਬਾ ਨਾਨਕ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਬਾਰਕ
ਹਰਸਿਮਰਤ ਦਾ ਨਾਮ ਨਹੀਂ ਲਿਆ
1999 ਚ ਕੁਲਦੀਪ ਸਿੰਘ ਵਡਾਲਾ ਨੇ ਅਰਦਾਸ ਸ਼ੁਰੂ ਕੀਤੀ।
2002 ਚ ਕੈਪਟਨ ਸਰਕਾਰ ਬਣੀ ਤਾਂ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਅਰਦਾਸ ਕਰਕੇ ਲਾਂਘੇ ਲਈ ਰਾਹ ਪੱਕਾ ਕੀਤੀ।
ਬਾਬਾ ਅਜਿੱਤਾ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਨੂੰ ਖੂਹ ਦਾਨ ਰੂਪ ਦੇ ਕੇ ਨਾਮ ਜਾਪ ਲਈ ਟਿਕਾਣਾ ਦਿੱਤਾ।
1923 ਚ ਹੜ੍ਹਾਂ ਕਾਰਨ ਗੁਰਦਵਾਰਾ ਢਹਿ ਗਿਆ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸਵਾ ਲੱਖ ਰੁਪਿਆ ਦੇ ਕੇ ਮੁੜ ਉਸਾਰੀ ਕਰਵਾਈ।
ਦੁਨੀ ਚੰਦ ਜਾਗੀਰਦਾਰ ਨੇ 100 ਏਕੜ ਜਮੀਨ ਦਾਨ ਕੀਤੀ ਪਹਿਲਾ ਲੰਗਰ ਤੇ ਪੰਗਤ ਦਾ ਸੰਕਲਪ ਉਸਾਰਿਆ।
ਜੇਰਾ ਬਾਬਾ ਨਾਨਕ ਅੱਜ ਤੋਂ ਦੇਸ਼ ਦਾ ਆਖਰੀ ਨਹੀਂ, ਪ੍ਰਥਮ ਸ਼ਹਿਰ ਬਣ ਗਿਆ ਹੈ।
ਜਪੁਜੀ ਸਾਹਿਬ ਦੀ ਸਿਰਜਣ ਭੂਮੀ ਦੇ ਦਰਸ਼ਨ ਦੀਦਾਰ
ਸੰਤਾਂ ਕੇ ਕਾਰਜ ਆਪ ਖਲੋਆ ਕਿਰਨ ਸੰਭਵ ਹੋਇਆ।
ਸੰਤ ਸਮਾਜ ਦਾ ਧੰਨਵਾਦ ਕੀਤਾ।
ਹਰਸਿਮਰਤ, ਸਾਂਪਲਾ, ਹਰਦੀਪ ਪੁਰੀ ਦਾ ਨਾਮ ਨਹੀਂ ਲਿਆ।
ਹਰਸਿਮਰਤ ਬਾਦਲ ਦਾ ਸੰਬੋਧਨ ਸ਼ੁਰੂ
ਨਰਿੰਦਰ ਮੋਦੀ ਤੋਂ ਗੁਰੂ ਨਾਨਕ ਦੇਵ ਜੀ ਨੇ ਆਪ ਕਰਵਾਇਆ ਇਹ ਸ਼ੁਭ ਕਾਰਜ
ਸੁਖਬੀਰ ਬਾਦਲ ਤੇ ਹਰਦੀਪ ਪੁਰੀ ਦਾ ਸਵਾਗਤ ਕੀਤਾ ।
ਹਰ ਸਿੱਖ ਦੀ ਅਰਦਾਸ ਪੂਰੀ ਹੋਈ ਹੈ
ਵਿੱਛੜੇ ਗੁਰਧਾਮ ਮਿਲਣਗੇ ਦਰਸ਼ਨਾਂ ਲਈ।
ਧਰਤ ਸੁਭਾਗੀ ਹੈ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਨੇੜੇ ਹੋ ਕੇ ਵੀ ਦੂਰ ਸੀ ਕਿਰਤ ਕਰੋ ਦੀ ਧਰਤੀ ਤੋਂ।
ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾਇਆ।
ਪੋਥੀ ਗਰੰਥ ਬਣਨ ਦਾ ਆਦਿ ਬਿੰਦੂ ਹੈ ਕਰਤਾਰਪੁਰ
ਲੰਗਰ ਪ੍ਰਥਾ ਆਰੰਭੀ ਕਰਤਾਰਪੁਰ ਚ।
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ
ਸਿੱਖ ਨਸਲਕੁਸ਼ੀ ਵਾਲੇ ਕਾਤਲ ਵੀ ਟੰਗੇ ਗਏ ਬਾਕੀ ਮਗਰਮੱਛ ਵੀ ਜਾਣਗੇ ਟੰਗੇ ਗੁਰੂ ਕਿਰਪਾ ਨਾਲ।
550 ਸਾਲ ਜਨਮ ਦਿਹਾੜੇ ਦਾ ਪਹਿਲਾ ਤੋਹਫ਼ਾ
ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ
ਦੂਰੀਆਂ ਨੂੰ ਨਜਦੀਕੀਆਂ ਵਿੱਚ ਤਬਦੀਲ ਕਰਨਾ ਕਰਾਮਾਤ ਹੈ।
ਗੁਰਚਰਨ ਸਿੰਘ ਟੌਹੜਾ, ਹਰਚੰਦ ਸਿੰਘ ਲੌਂਗੋਵਾਲ,ਪਰਕਾਸ਼ ਸਿੰਘ ਬਾਦਲ ਕੁਲਦੀਪ ਸਿੰਘ ਵਡਾਲਾ ਨੂੰ ਪਾਏ ਯੋਗਦਾਨ ਲਈ ਧੰਨਵਾਦ ਕੀਤਾ
ਪਰ ਨਵਜੋਤ ਸਿੰਘ ਸਿੱਧੂ ਨੂੰ ਚੇਤੇ ਨਹੀਂ ਕੀਤਾ।
ਨਿਤਿਨ ਗਡਕਰੀ ਨੇ ਕਿਹਾ
ਸਭ ਦਾ ਨਾਮ ਲਿਆ
ਪਰ ਵਿਜੈ ਸਾਂਪਲਾ ਨੂੰ ਵਿਜੈ ਸਿੰਗਲਾ ਕਿਹਾ।
ਭਾਰਤ ਸਰਕਾਰ ਸਾਰਾ ਸਾਲ ਸਮਾਗਮ ਕਰਵਾਏਗੀ।
ਕਰਤਾਰਪੁਰ ਸਾਹਿਬ ਤੀਕ ਚਹੁੰਮਾਰਗੀ ਲਾਂਘਾ ਸਾਢੇ ਚਾਰ ਮਹੀਨੇ ਤੀਕ ਮੁਕੰਮਲ ਕਰਾਂਗੇ।
ਕਰਤਾਰਪੁਰ ਸਾਹਿਬ ਲਾਂਘੇ ਤੇ ਵਿਸ਼ੇਸ਼ ਸੁਵਿਧਾ ਕੇਂਦਰ ਬਣਾਵਾਂਗੇ।
ਇਸ ਸ਼ੁਭ ਕਾਰਜ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਹਿਯੋਗ ਮਹੱਤਵਪੂਰਨ ਹੈ।
ਪੰਜਾਬ ਸਰਕਾਰ ਨੇ ਜੋ ਜੋ ਪ੍ਰਾਜੈਕਟ ਮੰਗੇ, ਸਭ ਦਿੱਤੇ ਹਨ।
ਮੈਂ ਜਲ ਸਾਧਨ ਮੰਤਰੀ ਵੀ ਹਾਂ
ਪਾਣੀ ਬਾਰੇ ਪ੍ਰਾਜੈਕਟ ਵੀ ਸ਼ੁਰੂ ਕਰਾਂਗੇ।
ਵੈਂਕਈਆ ਨੈਡੂ ਦਾ ਸੰਬੋਧਨ
ਚਿਰ ਪੁਰਾਣੀ ਮੰਗ ਪੂਰੀ ਹੋਣ ਕਾਰਨ ਵੱਡਾ ਦਿਨ ਹੈ ਅੱਜ
ਖੁਸ਼ ਹਾਂ ਤੁਹਾਡੇ ਚ ਆ ਕੇ।
ਗਵਰਨਰ, ਮੁੱਖ ਮੰਤਰੀ, ਸੁਖਬੀਰ ਬਾਦਲ, ਹਰਸਿਮਰਤ ਬਾਦਲ , ਵਿਜੈ ਸਾਂਪਲਾ, ਹਰਦੀਪ ਪੁਰੀ,ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਸੰਗਤ ਚ ਬੈਠ ਕੇ।
ਗੁਰੂ ਨਾਨਕ ਬ੍ਰਹਿਮੰਡ ਦੇ ਕਵੀ , ਸਰਬੱਤ ਦਾ ਭਲਾ ਮੰਗਣ ਵਾਲੇ ਸਮਾਕਾਲ ਤੋਂ ਪਾਰਲੇ ਮਹਾਂਪੁਰਖ ਸਨ।
ਸਮਾਜਕ ਨਿਆਂ ਦੇ ਪ੍ਰੇਰਕ ਸਨ।
ਕਰਤਾਰਪੁਰ ਸਾਹਿਬ ਪ੍ਰੇਰਨਾ ਦਾ ਸੋਮਾ ਹੈ। ਸਰਹੱਦਾਂ ਤੋਂ ਪਾਰਗਾਮੀ ਸੰਦੇਸ਼ ਸੀ ਗੁਰੂ ਨਾਨਕ ਦੇਵ ਜੀ ਦਾ।
ਇਹ ਆਮ ਦਿਨ ਨਹੀਂ।
ਤਬਦੀਲੀ ਦਾ ਦਿਵਸ ਹੈ।
ਗੁਰੂ ਜੀ ਦੀ ਕਿਰਪਾ ਬਿਨ ਇਹ ਸੰਭਵ ਨਹੀਂ ਸੀ ਹੋ ਸਕਣਾ।
ਪਾਕਿਸਤਾਨ ਨੂੰ ਜੋਰ ਦੇ ਕੇ ਕਿਹੈ ਕਿ ਲਾਂਘਾ ਸਦੀਵੀ ਰਹੇ।
ਅਟਾਰੀ ਰਾਹੀਂ ਨਹੀਂ ਸਿੱਧੇ ਗੁਰੂ ਘਰ ਜਾਵਾਂਗੇ।
ਸਾਂਝ ਦਾ ਪੁਲ ਬਣਿਆ ਹੈ ਇਹ ਲਾਂਘਾ ਵਿਸ਼ਵ ਧਰਮ ਦੀ ਉਸਾਰੀ ਕਰੇਗਾ ਲਾਂਘਾ।
ਵਿਸ਼ਵ ਸਭਿਅਤਾ ਦਾ ਪੰਘੂੜਾ ਹੈ ਪੰਜਾਬ
ਇਹ ਗੱਲ ਮੁੜ ਸੁਰਜੀਤ ਹੋਈ ਹੈ।
ਨਾ ਕੋਈ ਵੈਰੀ ਨਹੀਂਬੇਗਾਨਾ
ਗਲੋਬਲ ਏਜੰਡਾ ਸ਼ਾਂਤੀ ਰਾਹੀਂ ਵਿਕਾਸ