ਕੋਲਿਆਂਵਾਲੀ ਦੀਆਂ ਵਧੀਆ ਮੁਸ਼ਕਿਲਾਂ - ਮੋਹਾਲੀ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀ
ਚੰਡੀਗੜ੍ਹ, 6 ਦਸੰਬਰ 2018 - ਸੀਬੀਆਈ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਸਬੰਧ 'ਚ ਘੇਰੇ ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਅੱਜ ਉਹਨਾਂ ਵੱਲੋਂ ਮੋਹਾਲੀ ਕੋਰਟ 'ਚ ਆਪਣੀ ਜ਼ਮਾਨਤ ਲਈ ਅਰਜ਼ੀ ਪਾਈ ਗਈ ਸੀ, ਜਿਸ ਨੂੰ ਮੋਹਾਲੀ ਕੋਰਟ ਨੇ ਰੱਦ ਕਰ ਦਿੱਤਾ ਹੈ।