ਚੰਡੀਗੜ੍ਹ 23 ਮਈ 2019 - ਪੰਜਾਬ ਵਿੱਚ ਕਾਂਗਰਸ ਆਪਣੇ ਮਿਸ਼ਨ 13 ਵਿੱਚ ਸਫਲ ਹੁੰਦੀ ਤਾਂ ਨਹੀਂ ਦਿਖਾਈ ਦਿੱਤੀ, ਪਰ ਪੰਥਕ ਸੀਟ ਭਾਵ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਰੀਬ 46884 ਵੋਟਾਂ ਨਾਲ ਆਪਣੇ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਹੈ।
ਤਿਵਾੜੀ ਨੇ ਆਪਣੇ ਵਿਰੋਧੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੰਥਕ ਸੀਟ ਤੋਂ ਹਰਾ ਦਿੱਤਾ ਹੈ। ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਬੇਸ਼ੱਕ ਪੰਥਕ ਹਲਕਾ ਅਖਵਾਉਂਦਾ ਹੈ, ਪਰ ਇੱਥੇ ਹਿੰਦੂ ਵੋਟਰਾਂ ਦੀ ਬਹੁਤਾਤ ਹੈ। ਇਸ ਦਾ ਫਾਇਦਾ ਖੱਟਣ ਵਿੱਚ ਕਾਂਗਰਸ ਯਕੀਨਨ ਕਾਮਯਾਬ ਰਹੀ ਹੈ।