21-22 ਸਤੰਬਰ 2019 ਨੂੰ ਪੰਜਾਬ ਭਵਨ ਸਰੀ (ਕੈਨੇਡਾ) ਦੇ ਸਲਾਨਾ ਸਮਾਗਮ ਲਈ ਸਲਾਹਕਾਰ ਕਮੇਟੀ ਦੀ ਮੀਟਿੰਗ ਪੰਜਾਬ ਭਵਨ ਵਿਖੇ ਹੋਈ। ਜਿਸ ਵਿੱਚ ਵਧੀਆ ਮਿਆਰੀ ਸਮਾਗਮ ਰਚਾਉਣ ਲਈ ਸਲਾਹ ਮਸ਼ਵਰੇ ਕੀਤੇ ਗਏ।
ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।
ਇਹ ਸਾਲਾਨਾ ਸਮਾਗਮ ਪਹਿਲੀ ਸਹਿਯੋਗੀ ਧਿਰ ਪਰਵਾਸੀ ਸਾਹਿਤ ਅਧਿਅਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਤੇ ਪੰਜਾਬੀ ਅਕਾਡਮੀ ਦਿੱਲੀ ਦੇ ਸੰਗ ਮਿਲ ਕੇ ਕੀਤਾ ਜਾ ਰਿਹਾ ਹੈ।
ਇਕੱਤਰਤਾ ਵਿੱਚ ਜਸਵੀਰ ਮਾਨ, ਬਲਵੀਰ ਢਿੱਲੋਂ, ਪ੍ਰਿੰ: ਸੁਰਿੰਦਰ ਪਾਲ ਕੌਰ ਬਰਾੜ, ਮਿਸਿਜ਼ ਬਲਿਹਾਰ, ਬਿੰਦੂ ਮਠਾਰੂ, ਰੁਪਿੰਦਰ ਕੌਰ ਰੂਪੀ, ਇੰਦਰਜੀਤ ਸਿੰਘ ਧਾਮੀ, ਅਮਰੀਕ ਪਲਾਹੀ, ਸਿਆਟਲ ਅਮਰੀਕਾ ਤੋਂ ਬਲਿਹਾਰ ਸਿੰਘ ਲੈਹਲ, ਪ੍ਰਿਤਪਾਲ ਸਿੰਘ ਗਿੱਲ, ਸੁੱਖੀ ਬਾਠ, ਅਮ੍ਰਿਤ ਦੀਵਾਨਾ, ਹਰਦਿਆਲ ਚੀਮਾ(ਸਿਆਟਲ)ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਕਵਿੰਦਰ ਚਾਂਦ, ਪਵਨ ਗਿੱਲਾਂ ਵਾਲਾ ਅਤੇ ਸ਼ਾਇਰ ਬਲਦੇਵ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਸਾਰੇ ਸਾਹਿਤਕਾਰਾਂ ਰਲ ਮਿਲ ਕੇ ਬਣਤ ਬਣਾਈ ਕਿ 21-22 ਸਤੰਬਰ ਨੂੰ ਪੰਜਾਬ ਭਵਨ ਦੀ ਤੀਜੀ ਵਰ੍ਹੇ ਗੰਢ ਮੌਕੇ ਸਾਰੇ ਦੇਸ਼ਾਂ ਵਿੱਚੋਂ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਬੁਲਾਵਾ ਦਿੱਤਾ ਜਾਵੇ।