ਨਵੀਂ ਦਿੱਲੀ, 22 ਜੁਲਾਈ 2019 - ਕੇਂਦਰ ਸਰਕਾਰ ਜਿਥੇ 'ਬੇਟੀ ਬਚਾਓ ਬੇਟੀ ਪੜ੍ਹਾੳ' ਮੁਹਿੰਮ ਨੂੰ ਸਮੁੱਚੇ ਭਾਰਤ 'ਚ ਉਤਸ਼ਾਹਿਤ ਕਰ ਰਹੀ ਹੈ, ਉਥੇ ਹੀ ਉੱਤਰਾਖੰਡ 'ਚੋਂ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਪਿਛਲੇ ਤਿੰਨ ਮਹਿਨਿਆਂ ਤੋਂ ਤਕਰੀਬਨ 132 ਪਿੰਡਾਂ 'ਚ ਕਿਸੇ ਵੀ ਲੜਕੀ ਦਾ ਜਨਮ ਨਹੀਂ ਹੋਇਆ, ਜਦਕਿ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਮਹੀਨਿਆਂ 'ਚ ਇਸ ਜ਼ਿਲ੍ਹੇ ਦੇ 132 ਪਿੰਡਾਂ ਵਿਚ 216 ਬੱਚੇ ਪੈਦਾ ਹੋਏ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਬਾਕ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਇਸ ਜ਼ਿਲ੍ਹੇ 'ਚ ਲੜਕੀਆਂ ਦੀ ਜਨਮ ਦਰ ਗਿਣਤੀ ਸਿਫਰ ਹੈ । ਉਨ੍ਹਾਂ ਕਿਹਾ ਕਿ ਉਹ ਇਸ ਦਾ ਕਾਰਨ ਲੱਭਣ ਲਈ ਇਨ੍ਹਾਂ ਖੇਤਰਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕਾਰਨ ਦਾ ਪਤਾ ਲਗਾਉਣ ਲਈ ਇਕ ਸਰਵੇਖਣ ਅਤੇ ਅਧਿਐਨ ਕਰਵਾਇਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ਼ਾ ਵਰਕਰਾਂ ਨਾਲ ਇਕ ਐਮਰਜੈਂਸੀ ਮੀਟਿੰਗ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿਚ ਚੌਕਸੀ ਵਧਾਉਣ ਅਤੇ ਅੰਕੜਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ।