← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ 21 ਸਤੰਬਰ 2019: ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਦੇ ਬਾਅਦ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਮੌਜ਼ੂਦਗੀ 'ਚ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਪੁੱਤਰ ਅਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੂੰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਉਪ ਚੇਅਰਪ੍ਰਸਨ ਦੇ ਤੌਰ 'ਤੇ ਗੁਰਪ੍ਰੀਤ ਕੌਰ ਨੰਗਲ ਕਲਾਂ ਚੁਣੀ ਗਈ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਕੁੱਲ 16 ਮੈਂਬਰਾਂ ਵਾਲੀ ਜ਼ਿਲ੍ਹਾ ਪ੍ਰੀਸ਼ਦ 'ਚ ਦੋ ਮੈਂਬਰ ਬੱਬਲਜੀਤ ਸਿੰਘ ਖਿਆਲਾ ਅਤੇ ਜਗਚਾਨਣ ਸਿੰਘ ਨੇ ਹਿੱਸਾ ਨਹੀਂ ਲਿਆ ।ਇਸ ਚੋਣ 'ਚ ਬਿਕਰਮਜੀਤ ਸਿੰਘ ਮੋਫਰ ਨੂੰ 14 ਵੋਟਾਂ ਪਈਆਂ। ਜਿੱਤ ਦਾ ਐਲਾਣ ਕਰਦਿਆਂ ਲੱਡੂ ਖਵਾ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੋਫਰ ਦਾ ਮੂੰਹ ਮਿੱਠਾ ਕਰਵਾਇਆ। ਸ਼੍ਰੀ ਆਸ਼ੂ ਨੇ ਕਿਹਾ ਕਿ ਇਹ ਚੋਣ ਨਿਰਵਿਰੋਧ ਤੌਰ 'ਤੇ ਹੋਈ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਨੂੰ ਹੁਣ ਤੇਜ਼ ਵਿਕਾਸ ਗਤੀ ਮਿਲੇਗੀ। ਇਸ ਮੌਕੇ ਸਰਕਾਰੀ ਤੌਰ 'ਤੇ ਇਸ ਚੋਣ ਪ੍ਰੀਕਿਰਿਆ 'ਚ ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਸਮੇਤ ਹੋਰ ਅਧਿਕਾਰੀ/ਕਰਮਚਾਰੀ ਮੌਜ਼ੂਦ ਸਨ।ਇਸ ਦੌਰਾਨ ਨਵ–ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮਜੀਤ ਮੋਫਰ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਜ਼ਿਲ੍ਹੇ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ।
Total Responses : 936