ਚੰਡੀਗੜ੍ਹ, 16 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ 3% ਡੀ.ਏ (ਮਹਿੰਗਾਈ ਭੱਤੇ) ਨੂੰ ਪਹਿਲਾਂ ਤੋਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਨਾਲ 1 ਨਵੰਬਰ 2019 ਤੋਂ ਮੌਜੂਦਾ ਡੀ.ਏ 139% ਤੋਂ ਵੱਧ ਕੇ 142% ਹੋ ਜਾਵੇਗਾ। ਜੋ ਕਿ ਨਵੰਬਰ 2019 ਦੀ ਤਨਖਾਹ ਨਾਲ ਹੀ ਦਿੱਤਾ ਜਾਣਾ ਹੈ।
ਪੰਜਾਬ ਸਰਕਾਰ ਵੱਲੋਂ ਵਧੀਆਂ ਦਰਾਂ 'ਤੇ ਕਰਮਚਾਰੀਆਂ ਨੂੰ ਡੀ.ਏ ਦੇਣ ਲਈ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਇਸ ਲਈ ਕਿਸੇ ਸੰਸਥਾ ਨੂੰ ਗਰਾਂਟ ਜਾਂ ਲੋਨ ਨਹੀਂ ਦਿੱਤਾ ਜਾਏਗਾ ਅਤੇ ਉਕਤ ਵਧੇ ਹੋਏ 3 ਪ੍ਰਤੀਸ਼ਤ ਡੀ.ਏ ਦੀ ਅਦਾਇਗੀ ਆਪਣੇ ਉਪਲਭਧ ਫੰਡਾਂ 'ਚੋਂ ਹੀ ਕਰਨੀ ਹੋਏਗੀ।