← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 1 ਅਗਸਤ 2020 - ਥਾਣਾ ਨਥਾਣਾ ਪੁਲਿਸ ਨੇ ਪਿੰਡ ਪੂਹਲਾ ਵਿਚ 26 ਤੇ 27 ਜੁਲਾਈ ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਸੁੱਤੇ ਪਏ ਵਿਅਕਤੀ ਹਰਜੀਤ ਸਿੰਘ ਉਰਫ ਪਿੱਲੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਵਾਲੇ ਅਣਪਛਾਤੇ ਕਾਤਲ ਦੀ ਪਛਾਣ ਕਰਕੇ ਉਸਨੂੰ ਗਿ੍ਫਤਾਰ ਕਰ ਲਿਆ ਹੈ। ਥਾਣਾ ਨਥਾਣਾ ਮੁਖੀ ਤਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਅ ਕੇ ਇਸ ਕਤਲ ਦੇ ਮੁਲਜ਼ਮ ਗੁਰਪ੍ਰਰੀਤ ਸਿੰਘ (27) ਪੁੱਤਰ ਜਸਪਾਲ ਸਿੰਘ ਵਾਸੀ ਪੂਹਲਾ ਨੂੰ ਕਤਲ ਕਰਨ ਅਤੇ ਹੋਰ ਧਰਾਵਾਂ ਅਧੀਨ ਗਿ੍ਫਤਾਰ ਕੀਤਾ ਹੈ। ਪੁਲਿਸ ਨੇ ਇਸ ਕਤਲ ਲਈ ਵਰਤੀ ਗਈ ਕਹੀ, ਮਿ੍ਤਕ ਦਾ ਮੋਬਾਈਲ ਫੋਨ ਅਤੇ ਹੋਰ ਵਸਤਾਂ ਵੀ ਬਰਾਮਦ ਕਰ ਲਈਆਂ ਹਨ। ਕਾਤਲ ਵੱਲੋਂ ਵਾਰਦਾਤ ਸਮੇਂ ਪਾਏ ਹੋਏ ਖੂਨ ਨਾਲ ਲਿੱਬੜੇ ਹੋਏ ਕੱਪੜੇ ਵੀ ਬਰਾਮਦ ਕੀਤੇ ਹਨ। ਮੁਲਜ਼ਮ ਗੁਰਪ੍ਰਰੀਤ ਸਿੰਘ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਤਲ ਦੀ ਵਜ੍ਹਾ ਹਰਜੀਤ ਸਿੰਘ ਵੱਲੋਂ ਉਸਦੇ ਪਰਿਵਾਰ ਦੀਆਂ ਅੌਰਤਾਂ 'ਤੇ ਮਾੜੀ ਨਿਗ੍ਹਾ ਰੱਖਣਾ ਦੱਸੀ ਗਈ ਹੈ।
Total Responses : 936